ਦਿੱਲੀ ਤੋਂ ਜੇਤੂ ਹੋ ਕੇ ਆਉਣਗੇ ਮੇਰੇ ਬੱਚੇ, 95 ਸਾਲਾ ਔਰਤ ਨੇ ਕਿਸਾਨਾਂ ਨੂੰ ਦਿੱਤਾ ਆਸ਼ੀਰਵਾਦ
ਜਲੰਧਰ: ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਸੰਘਰਸ਼ 'ਚ ਕਿਸਾਨਾਂ ਦਾ ਜੋਸ਼ ਠਾਠਾਂ ਮਾਰ ਰਿਹਾ ਹੈ। ਇਸੇ ਤਹਿਤ 26 ਜਨਵਰੀ ਦੀ ਕਿਸਾਨਾਂ ਦੀ ਪਰੇਡ 'ਚ ਸੈਂਕੜਿਆਂ ਦੀ ਗਿਣਤੀ 'ਚ ਸ਼ਹਿਰ ਤੋਂ ਟਰੈਕਟਰ-ਟਰਾਲੀਆਂ ਰਵਾਨਾ ਹੋਈਆਂ ਹਨ। ਇਸ ਅੰਦੋਲਨ ਦੀ ਖਾਸੀਅਤ ਇਹ ਹੈ ਕਿ ਇਸ ਅੰਦੋਲਨ 'ਚ ਵੱਡੇ ਪੱਧਰ 'ਤੇ ਮਹਿਲਾਵਾਂ ਵੀ ਜੁੜੀਆਂ ਹਨ। ਸ਼ਨੀਵਾਰ ਨੂੰ ਇੱਕ 95 ਸਾਲਾ ਔਰਤ ਟਰੈਕਟਰਾਂ 'ਤੇ ਦਿੱਲੀ ਰਵਾਨਾ ਹੋ ਰਹੇ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਆਈ ਹੈ। ਬਜ਼ੁਰਗ ਔਰਤ ਨੇ ਆਸ਼ੀਰਵਾਦ ਦਿੰਦੇ ਹੋਏ ਕਿਹਾ,"ਮੇਰੇ ਬੱਚੇ ਜੇਤੂ ਹੋ ਕੇ ਵਾਪਿਸ ਆਉਣ ਅਤੇ ਸਰਕਾਰ ਜਲਦ ਇਹ ਕਾਨੂੰਨ ਵਾਪਿਸ ਲਵੇ।''