ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ - ਸੁਸਾਈਡ ਨੋਟ
ਮਲੋਟ ਦੇ ਨਜ਼ਦੀਕ ਪਿੰਡ ਵਾਦੀਆਂ 'ਚ 45 ਸਾਲਾਂ ਗਰੀਬ ਕਿਸਾਨ ਦਿਲਬਾਗ ਸਿੰਘ ਨੇ ਦਿਮਾਗੀ ਪ੍ਰੇਸ਼ਾਨੀ 'ਤੇ ਚੱਲਦੇ ਜਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਗੁਰਦਾਸ ਸਿੰਘ ਨੇ ਦੱਸਿਆ ਕਿ ਉਸ ਦੇ ਜੀਜੇ ਦਿਲਬਾਗ ਸਿੰਘ ਨੇ ਪਿੰਡ ਦੇ ਹੀ ਕੁਝ ਲੋਕਾਂ ਤੋਂ ਪੈਸੇ ਲੈਣੇ ਸਨ, ਪੈਸੇ ਨਾਂਹ ਮਿਲਣ ਦੇ ਕਾਰਨ ਦਿਲਬਾਗ ਸਿੰਘ ਪ੍ਰੇਸ਼ਾਨ ਰਹਿੰਦਾ ਸੀ, ਮ੍ਰਿਤਕ ਦੇ ਪਰਸ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਜਿਸ ਦੇ ਵਿੱਚ 3 ਲੋਕਾਂ ਦੇ ਨਾਅ ਹਨ, ਮ੍ਰਿਤਕ ਨੇ ਉਨ੍ਹਾਂ ਤਿੰਨਾਂ ਲੋਕਾਂ ਤੋਂ 15 ਲੱਖ ਰੁਪਏ ਲੈਣੇ ਸਨ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦਿਲਬਾਗ ਸਿੰਘ ਕੋਲ ਸੱਤ ਏਕੜ ਜ਼ਮੀਨ ਸੀ।