ਖਹਿਰਾ ਘਰ ਪਈ ਰੇਡ ਦਾ ਕਾਰਨ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਸਗੋਂ ਸਿਆਸੀ ਸ਼ਰੀਕੇਬਾਜ਼ੀ-ਸੁਖਦੇਵ ਸਿੰਘ ਕੋਕਰੀ - ਖੇਤੀ ਕਾਨੂੰਨਾਂ ਦਾ ਵਿਰੋਧ
ਬਰਨਾਲਾ:ਬੀਕੇਯੂ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕਕਰੀ ਕਲਾਂ ਬਰਨਾਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਵੀਆਂ ਆਰਥਿਕ ਨੀਤੀਆਂ ਤੇ ਐਫ਼ਸੀਆਈ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਦਾ ਰਿਕਾਰਡ ਮੰਗਣ ਨੂੰ ਕੇਂਦਰ ਸਰਕਾਰ ਦੀ ਨਵੀਂ ਚਾਲ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਟੁੱਕੜਿਆਂ 'ਚ ਖੇਤੀ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ 'ਤੇ ਵੱਖ-ਵੱਖ ਤਰ੍ਹਾਂ ਦੇ ਕੁੱਲ ਕਰਜ਼ੇ ਮਿਲਾ ਕੇ ਕੁੱਲ 1 ਕਰੋੜ ਰਪੁਏ ਦਾ ਕਰਜ਼ਾ ਹੈ। ਉਨ੍ਹਾਂ ਵਿਰੋਧੀ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਨਕਲੀ ਦੱਸਿਆ ਤੇ ਈਡੀ ਵੱਲੋਂ ਖਹਿਰਾ ਦੇ ਘਰ ਪਈ ਰੇਡ ਨੂੰ ਸਿਆਸੀ ਸ਼ਰੀਕੇਬਾਜ਼ੀ ਦੱਸਿਆ ਤੇ ਚਮਕਾਉਣ ਦੀ ਰਾਜਨੀਤੀ ਦੱਸਿਆ।