ਪੱਤਰਕਾਰ ਭਾਈਚਾਰੇ ਨੇ ਕਾਂਗਰਸ ਦੇ ਸਾਂਸਦ ਡਿੰਪਾ ਦਾ ਪੁੱਤਲਾ ਫੂੱਕਿਆ - ਰਾਸ਼ਟਰੀ ਪ੍ਰੈਸ ਕਾਨਫਰੰਸ
ਅੰਮ੍ਰਿਤਸਰ: ਖਡੂਰ ਸਾਹਿਬ ਤੋਂ ਐੱਮਪੀ ਜਸਬੀਰ ਸਿੰਘ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਤੇ ਗਲਤ ਸ਼ਬਦਾਵਲੀ ਵਰਤਣ ਕਰਕੇ ਵਿਵਾਦਾਂ 'ਚ ਘਿਰੇ ਹੋਏ ਹਨ। ਉਨ੍ਹਾਂ ਦੀ ਇਸ ਹਰਕਤ ਦੀ ਨਿਖੇਧੀ ਕਰਦੇ ਹੋਏ ਰਾਸ਼ਟਰੀ ਪ੍ਰੈਸ ਕਾਨਫਰੰਸ ਨੇ ਸਥਾਨਕ ਛੇਹਰਟਾ ਚੌਂਲ 'ਚ ਡਿੰਪਾ ਦਾ ਪੁੱਤਲਾ ਫੂੱਕਿਆ ਗਿਆ। ਪੰਜਾਬ ਪ੍ਰੈਸ ਕਾਨਫਰੰਸ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਵੀ ਖੜਕਾਵਾਂਗੇ।