ਜੇ ਸਰਕਾਰ ਲਿਖਤੀ ਰੂਪ 'ਚ ਮੀਟਿੰਗ ਲਈ ਭੇਜੇਗੀ ਸੱਦਾ ਤਾਂ ਜ਼ਰੂਰ ਲਵਾਂਗੇ ਹਿੱਸਾ: ਕਿਸਾਨ - farmer protest against agriculture bill
ਹੁਸ਼ਿਆਰਪੁਰ: ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਕਿਸਾਨਾਂ ਵੱਲੋਂ ਪਹਿਲਾਂ ਰਿਲਾਇੰਸ ਪੈਟਰੋਲ ਪੰਪਾਂ ਦਾ ਘਿਰਾਓ ਕੀਤਾ ਗਿਆ ਸੀ ਉੱਥੇ ਹੀ ਹੁਣ ਕਿਸਾਨਾਂ ਵੱਲੋਂ ਰਿਲਾਇੰਸ ਜਵੈਲਰਸ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਫਗਵਾੜਾ ਮਾਰਗ ਉੱਤੇ ਰਿਲਾਇੰਸ ਜਵੈਲਰਜ਼ ਬਾਹਰ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਅਜੇ ਤਕ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਵੀ ਸੱਦਾ ਨਹੀਂ ਮਿਲਿਆ ਹੈ ਤੇ ਜੋ ਇਹ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਉਹ ਸਿਰਫ਼ ਅਖ਼ਬਾਰੀ ਬਿਆਨ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਭਾਰਤ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਮੀਟਿੰਗ ਲਈ ਕੋਈ ਸੱਦਾ ਆਉਂਦਾ ਹੈ ਤਾਂ ਕਿਸਾਨਾਂ ਵੱਲੋਂ ਜ਼ਰੂਰ ਮੀਟਿੰਗ ਵਿੱਚ ਭਾਗ ਲੈ ਕੇ ਆਪਣੇ ਮੁੱਦੇ ਰੱਖੇ ਜਾਣਗੇ।