ਪੰਜਾਬ

punjab

ਜਲੰਧਰ ’ਚ ਕ੍ਰਿਕਟ ਪ੍ਰੇਮੀਆਂ ਲਈ ਸੁਨਹਿਰੀ ਮੌਕਾ

By

Published : Mar 30, 2021, 2:25 PM IST

Published : Mar 30, 2021, 2:25 PM IST

ETV Bharat / videos

ਜਲੰਧਰ ’ਚ ਕ੍ਰਿਕਟ ਪ੍ਰੇਮੀਆਂ ਲਈ ਸੁਨਹਿਰੀ ਮੌਕਾ

ਪਿੰਡ ਲੋਧੀਪੁਰ ਵਿਖੇ ਕ੍ਰਿਕੇਟ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤੇ ਜਾ ਰਹੇ ਹਨ। ਇਹ ਟੂਰਨਾਮੈਂਟ ਪਿੰਡ ਤੋਂ ਬਾਹਰ ਹੱਡਾ ਰੋੜੀ ਦੇ ਕੋਲ ਕਰਵਾਏ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਅਗਾਂਹਵਧੂ ਸੋਚ ਦੇ ਮਾਲਕ ਸੋਨੂ ਨੇ ਦੱਸਿਆ ਕਿ ਪਿੰਡ ਲੋਧੀਪੁਰ ਵਿੱਚ ਗਰਾਊਂਡ ਨਾ ਹੋਣ ਕਾਰਨ ਦੋ ਸਾਲ ਤੋਂ ਉਹ ਕ੍ਰਿਕਟ ਮੈਚ ਬਾਹਰ ਮੀਰਪੁਰ ਲੱਖਾ ਦੀ ਗਰਾਊਂਡ ਵਿੱਚ ਕਰਵਾਏ ਜਾਂਦੇ ਰਹੇ ਸਨ। ਪਰ ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਹੀ ਗਰਾਊਂਡ ਮਿਲ ਚੁੱਕੀ ਹੈ ਅਤੇ ਹੁਣ ਉੱਥੇ ਉਹ ਕ੍ਰਿਕਟ ਮੈਚ ਦਾ ਟੂਰਨਾਮੈਂਟ ਕਰਵਾਉਣ ਜਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਪਹਿਲਾ ਇਨਾਮ 31,000, ਦੂਸਰਾ ਇਨਾਮ 15,000 ਅਤੇ ਵਧੀਆ ਬੈਸਟਮੈਨ ਤੇ ਬੋਲਰ ਨੂੰ 3100 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।

ABOUT THE AUTHOR

...view details