ਗਊ ਸੈੱਸ ਤੋਂ ਬਾਅਦ ਵੀ ਅਵਾਰਾ ਪਸ਼ੂ ਹਾਦਸਿਆਂ ਨੂੰ ਦੇ ਰਹੇ ਹਨ ਸੱਦਾ
ਆਵਰਾ ਪਸ਼ੂਆਂ ਨੂੰ ਲੈ ਕੇ ਆਏ ਦਿਨ ਭਿਆਨਕ ਸੜਕ ਹਾਦਸੇ ਹੁੰਦੇ ਰਹਿੰਦੇ ਹਨ। ਇਥੋਂ ਤੱਕ ਕਿ ਕਈ ਪਸ਼ੂਆਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਇਸੇ ਦਾ ਇੱਕ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਆਵਾਰਾ ਢੱਠੇ ਨੇ ਪੁੱਲ ਉੱਤੋਂ ਦੀ ਜਾਣ ਵਾਲੇ ਸਾਰੇ ਟ੍ਰੈਫ਼ਿਕ ਨੂੰ ਜਾਮ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਇਸ ਅਵਾਰਾ ਢੱਠੇ ਨੇ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਟੱਕਰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਰਾਹਗੀਰਾਂ ਨੇ ਦੱਸਿਆ ਕਿ ਇਹ ਢੱਠਾ ਇੱਕ ਗੱਡੀ ਨੂੰ ਵੀ ਚਕਨਾਚੂਰ ਕਰ ਚੁੱਕਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਗਊ ਸੈੱਸ ਵੀ ਲਾ ਰਹੀ ਹੈ, ਪਰ ਫ਼ਿਰ ਵੀ ਅਵਾਰਾ ਪਸ਼ੂਆਂ ਦੀ ਕੋਈ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਨੂੰ ਕਿੰਨਾ ਛੇਤੀ ਤੇ ਸਖ਼ਤੀ ਨਾਲ ਇਸ ਮਾਮਲੇ ਤੇ ਕਾਰਵਾਈ ਕਰੇਗੀ ਜਾਂ ਫ਼ਿਰ ਇਹ ਅਵਾਰਾ ਪਸ਼ੂ ਹਾਦਸਿਆਂ ਨੂੰ ਇੱਝ ਹੀ ਸੱਦਾ ਦਿੰਦੇ ਰਹਿਣਗੇ।