ਟ੍ਰੈਫਿਕ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਪੁਲਿਸ ਨੇ ਕੀਤਾ ਫਲੈਗ ਮਾਰਚ
ਅੰਮ੍ਰਿਤਸਰ: ਟ੍ਰੈਫਿਕ ਪੁਲਿਸ (Traffic police) ਵੱਲੋਂ ਇੱਕ ਜਾਗਰੂਕਤਾ ਮੁਹਿੰਮ ਚਲਾਉਂਦੇ ਹੋਏ NCC ਦੇ ਵਿਦਿਆਰਥੀਆਂ (NCC students) ਨਾਲ ਸ਼ਹਿਰ ‘ਚ ਫਲੈਗ ਮਾਰਚ (Flag March) ਕੱਢਿਆ ਗਿਆ ਹੈ। ਇਸ ਫਲੈਗ ਮਾਰਚ ਦੇ ਜ਼ਰੀਏ ਟ੍ਰੈਫਿਕ ਪੁਲਿਸ (Traffic police) ਨੇ ਟ੍ਰੈਫਿਕ ਦੇ ਨਿਯਮਾਂ (Traffic rules) ਬਾਰੇ ਲੋਕਾਂ ਨੂੰ ਜਿੱਥੇ ਜਾਣੂ ਕਰਵਾਇਆ ਹੈ, ਉੱਥੇ ਹੀ ਟ੍ਰੈਫਿਕ ਨਿਯਮਾਂ (Traffic rules) ਦੇ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ (Traffic police) ਦੇ ਅਧਿਕਾਰੀ ਨੇ ਦੱਸਿਆ ਕਿ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਅਤੇ ਕਾਰ ਡਰਾਈਵ ਕਰਦੇ ਸਮੇਂ ਸੀਟ ਬੈਲਟ ਲਗਾਉਣੀ ਅਤੇ ਡਰਾਈਵਰੀ ਕਰਦੇ ਸਮੇਂ ਮੋਬਾਈਲ ਫੋਨ (Mobile phone) ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।