ਭਾਖੜਾ ਡੈਮ ਦੇ ਪਾਣੀ ਦੀ ਭੇਂਟ ਚੜ੍ਹੀਆਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ
ਸ੍ਰੀ ਆਨੰਦਪੁਰ ਸਾਹਿਬ: ਭਾਖੜਾ ਡੈਮ ਵੱਲੋਂ ਪਿਛਲੇ ਦਿਨੀਂ ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਨਾਲ ਕਿਸਾਨਾਂ ਦੀ ਉਪਜਾਊ ਜ਼ਮੀਨ ਪਾਣੀ ਦੀ ਭੇਟ ਚੜ੍ਹ ਗਈ ਹੈ। ਇਸ ਕਾਰਨ ਕਿਸਾਨ ਬੇਹਦ ਹੀ ਪਰੇਸ਼ਾਨ ਚਲ ਰਹੇ ਹਨ। ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਨਾਲ ਪਿੰਡ ਹਰੀਵਾਲ, ਮਹਿੰਦਲੀ ਕਲਾਂ, ਬੱਲੋਵਾਲ ਅਤੇ ਨਿੱਕੂਵਾਲ ਦੇ ਕਿਸਾਨਾਂ ਨੂੰ ਜਿਆਦਾ ਨੁਕਸਾਨ ਹੋ ਰਿਹਾ ਹੈ। ਆਪਣੀ ਇਸ ਸਮੱਸਿਆ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਲੇ ਬਰਸਾਤ ਆਉਣ ਨੂੰ ਕਰੀਬ ਡੇਢ ਮਹੀਨਾ ਪਿਆ ਹੈ ਪਰ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਥੋੜੇ ਪਾਣੀ ਨੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਨਾਲ ਕਿਸਾਨਾਂ ਨੂੰ ਹੁਣ ਨਿੱਤ ਦਿਨ ਰੁੜ੍ਹਦੀ ਇਸ ਜ਼ਮੀਨ ਦਾ ਖ਼ਤਰਾ ਆਪਣੇ ਪਿੰਡਾਂ ਵੱਲ ਵੱਧ ਦਿਖਾਈ ਦੇ ਰਿਹਾ ਹੈ।