ਫ਼ਾਜ਼ਿਲਕਾ: ਕਰਫਿਊ ਦੌਰਾਨ ਡਰੋਨ ਕੈਮਰੇ ਰਾਹੀ ਪੁਲਿਸ ਕਰ ਰਹੀ ਹੈ ਨਿਗਰਾਨੀ - curfew in fazilka
ਫ਼ਾਜ਼ਿਲਕਾ: ਸੂਬੇ ਵਿੱਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਕਰਫਿਊ ਜਾਰੀ ਹੈ। ਇਸ ਦੌਰਾਨ ਫ਼ਾਜ਼ਿਲਕਾ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ। ਕਰਫਿਊ ਦੌਰਾਨ ਨਿਗਰਾਨੀ ਰੱਖਣ ਲਈ ਪੁਲਿਸ ਡਰੋਨ ਕੈਮਰੇ ਵਰਗੀ ਤਕਨੀਕ ਦਾ ਸਹਾਰਾ ਵੀ ਲੈ ਰਹੀ ਹੈ। ਇਸ ਦੀ ਜਾਣਕਾਰੀ ਐੱਸਪੀ (ਡੀ) ਜਸਵੀਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਤੰਗ ਗਲੀਆਂ ਅਤੇ ਕਰਫਿਊ ਦੌਰਾਨ ਸੁਚੱਜੀ ਨਿਗਰਾਨੀ ਰੱਖਣ ਲਈ ਡਰੋਨ ਕੈਮਰੇ ਦੀ ਮਦਦ ਲਈ ਜਾ ਰਹੀ ਹੈ।