ਸਿੱਧੀ ਅਦਾਇਗੀ ਸਿਸਟਮ ਕਾਰਨ ਮੰਡੀਆਂ ’ਚ ਕਿਸਾਨ ਹੋਏ ਪਰੇਸ਼ਾਨ - ਮੰਡੀਆਂ ’ਚ ਕਾਫੀ ਪਰੇਸ਼ਾਨੀ
ਪੰਜਾਬ ਸਰਕਾਰ ਵੱਲੋਂ 10 ਤਰੀਕ ਤੋਂ ਮੰਡੀਆਂ ਦੇ ਚ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਪਰ ਸਿੱਧੀ ਅਦਾਇਗੀ ਸਿਸਟਮ ਨੂੰ ਕਿਸਾਨਾਂ ਨੂੰ ਮੰਡੀਆਂ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਚ ਖਰੀਦ ਪਨਸਪ ਏਜੰਸੀ ਨੇ ਕਰਨੀ ਹੈ ਅਤੇ ਖ਼ਰੀਦ ਸ਼ੁਰੂ ਹੋਈ ਨੂੰ 5 ਦਿਨ ਹੋ ਚੁੱਕੇ ਹਨ ਏਜੰਸੀ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ। ਦੂਜੇ ਪਾਸੇ ਏਜੰਸੀ ਦੇ ਅਧਿਕਾਰੀ ਦਾਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਸਿੱਧੀ ਅਦਾਇਗੀ ਨੂੰ ਲੈ ਕੇ ਪੋਰਟਲ ਜਾਰੀ ਕੀਤਾ ਗਿਆ ਹੈ ਉਸਦੇ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।