ਮਸ਼ਹੂਰ ਕਲਾਕਾਰ ਯੋਗਰਾਜ ਸਿੰਘ ਨੇ ਹੁਸ਼ਿਆਰਪੁਰ ਵਿੱਚ ਕਿਸਾਨਾਂ ਦਾ ਕੀਤਾ ਸਮਰਥਨ - Yograj Singh supports farmers in Hoshiarpur
ਹੁਸ਼ਿਆਰਪੁਰ: ਪੰਜਾਬੀ ਇੰਡਸਟਰੀ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਨੇ ਹੁਸ਼ਿਆਰਪੁਰ ਵਿੱਚ ਕਿਸਾਨ ਧਰਨਿਆਂ ਵਿੱਚ ਸ਼ਮੂਲੀਅਤ ਕਰ ਕਿਸਾਨਾਂ ਦਾ ਸਮਰਥਨ ਕੀਤਾ। ਯੋਗਰਾਜ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਕਾਲਾ ਕਾਨੂੰਨ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਲੋਕ ਸਭਾ ਸੈਸ਼ਨ ਨੂੰ ਲਾਈਵ ਸਮੀਟ ਕੀਤਾ ਜਾਂਦਾ ਹੈ ਉਵੇਂ ਹੀ ਜਿਹੜੀ ਕੇਂਦਰ ਦੇ ਮੰਤਰੀਆਂ ਨਾਲ ਕਿਸਾਨਾਂ ਦੀ ਬੈਠਕ ਹੋਈ ਹੈ ਉਸ ਨੂੰ ਓਪਨਡੋਰ ਕਰਨਾ ਚਾਹੀਦਾ ਸੀ ਤਾਂ ਜੋ ਲੋਕ ਵੀ ਉਸ ਮੀਟਿੰਗ ਦੀ ਗੱਲਬਾਤ ਨੂੰ ਸਮਝ ਸਕਣ।