ਪੰਜਾਬ

punjab

ETV Bharat / videos

ਫਾਈਨਲ ਕਲਾਸਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪ੍ਰਮੋਟ ਨਾ ਕੀਤਾ ਜਾਵੇ: ਏਬੀਵੀਪੀ - ਏਬੀਵੀਪੀ

By

Published : Jul 7, 2020, 7:07 PM IST

ਰੂਪਨਗਰ : ਭਾਰਤ ਵਿੱਚ 950 ਦੇ ਕਰੀਬ ਯੂਨੀਵਰਸਿਟੀਆਂ ਮੌਜੂਦ ਹਨ। ਜਿਨ੍ਹਾਂ ਦੇ ਹੇਠਾਂ ਕਰੀਬ ਦੱਸ ਹਜ਼ਾਰ ਤੋਂ ਵੀ ਵੱਧ ਵੱਖ-ਵੱਖ ਕਾਲਜ ਹਨ। ਕੋਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਇਸ ਵਾਰ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਨਹੀਂ ਹੋ ਸਕੀਆਂ। ਪ੍ਰੀਖਿਆਵਾਂ ਨਾ ਹੋਣ ਕਾਰਨ ਵਿਦਿਆਰਥੀ ਵਰਗ ਬੇਹਦ ਚਿੰਤਾ 'ਚ ਹਨ। ਇਸ ਬਾਰੇ ਏਬੀਵੀਪੀ ਆਗੂ ਰਤਨ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਆਖ਼ਰੀ ਸਾਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਛੋਟੀ ਕਲਾਸਾਂ ਦੇ ਵਿਦਿਆਰਥੀਆਂ ਵਾਂਗ ਪਰਮੋਟ ਕੀਤਾ ਜਾ ਰਿਹਾ ਹੈ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨਹੀਂ ਚਾਹੁੰਦਾ ਕਿ ਉਨ੍ਹਾਂ ਨੂੰ ਬਿਨ੍ਹਾਂ ਪੇਪਰ ਲਏ ਅਗਲੀ ਕਲਾਸਾਂ 'ਚ ਪਰਮੋਟ ਕੀਤਾ ਜਾਵੇ। ਰਤਨ ਨੇ ਕਿਹਾ ਕਿ ਸਰਕਾਰ ਕਾਲਜਾਂ ਦੇ ਫਾਈਨਲ ਦੇ ਵਿਦਿਆਰਥੀਆਂ ਲਈ ਆਨਲਾਈਨ ਪੇਪਰ ਦੇਣ ਦੀ ਸੁਵਿਧਾ ਜਾਂ ਹੋਰਨਾਂ ਕਿਸੇ ਤਰੀਕੇ ਨਾਲ ਪੇਪਰ ਲੈਣ ਦੇ ਯਤਨ ਕਰੇ ਅਤੇ ਉਨ੍ਹਾਂ ਦਾ ਰਿਜ਼ਲਟ ਦਿੱਤਾ ਜਾਵੇ।

ABOUT THE AUTHOR

...view details