ਪੰਜਾਬ

punjab

ETV Bharat / videos

ਆਬਕਾਰੀ ਵਿਭਾਗ ਨੇ ਛਾਪੇਮਾਰੀ ਕਰਕੇ 200 ਲਿਟਰ ਲਾਹਣ ਬਰਾਮਦ ਕੀਤਾ

By

Published : May 15, 2021, 5:31 PM IST

ਫ਼ਿਰੋਜ਼ਪੁਰ: ਪਿਛਲੇ ਲੰਬੇ ਸਮੇਂ ਤੋਂ ਬਸਤੀ ਮੱਘਰ ਸਿੰਘ ਵਾਲੀ ਵਿੱਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਕਈ ਵਾਰ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ, ਤੇ ਮੌਕੇ ਤੇ ਹੀ ਨਸ਼ਟ ਕੀਤੀ ਗਈ। ਪਰ ਫਿਰ ਵੀ ਲੋਕ ਇਸ ਕਾਰੋਬਾਰ ਨੂੰ ਛੱਡਣ ਲਈ ਤਿਆਰ ਨਹੀਂ ਹਨ। ਇਹ ਲੋਂਕ ਪਤਾ ਨਹੀਂ ਕਿੰਨੇ ਘਰਾਂ ਨੂੰ ਬਰਬਾਦ ਕਰਨਗੇ, ਤੇ ਕਿੰਨੇ ਘਰ ਬਰਬਾਦ ਹੋ ਚੁੱਕੇ ਹਨ। ਪਿਛਲੇ ਸਾਲ ਤਰਨ ਤਾਰਨ ਜ਼ਿਲ੍ਹੇ ਦੇ ਅੰਦਰ ਨਜਾਇਜ਼ ਸ਼ਰਾਬ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਰੋਕ ਲਗਾ ਦਿੱਤੀ ਸੀ, ਕਿ ਜਿਹੜਾ ਵੀ ਵਿਅਕਤੀ ਨਜਾਇਜ਼ ਸ਼ਰਾਬ ਨੂੰ ਕੱਢਦਾ ਜਾਂ ਫਿਰ ਵੇਚਦਾ ਮਿਲਿਆ, ਤਾਂ ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸੇ ਕੜੀ ਤਹਿਤ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ, ਕਿ ਕਿਸੇ ਦੇ ਖੇਤ ‘ਚ ਦੇਸੀ ਸ਼ਰਾਬ ਤਿਆਰ ਕਰਨ ਲਈ ਲਾਹਣ ਖੇਤ ਵਿੱਚ ਦੱਬੀ ਹੋਈ ਹੈ। ਜਿਸ ਤੇ ਵਿਭਾਗ ਨੇ ਛਾਪੇਮਾਰੀ ਕੀਤੀ, ਤਾਂ 200 ਲੀਟਰ ਲਾਹਣ ਦਾ ਡਰੱਮ ਮਿਲਿਆ। ਜਿਸਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਜਦੋਂ ਰੈਡ ਇੰਚਾਰਜ ਮੰਗਤ ਸਿੰਘ ਤੂਰ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਅਧਾਰ ਤੇ ਅੱਜ ਬਸਤੀ ਮੱਘਰ ਸਿੰਘ ਵਾਲੀ ਵਿਖੇ ਛਾਪੇਮਾਰੀ ਕੀਤੀ ਗਈ, ਤੇ ਇਕ ਖੇਤ ਵਿਚ 200 ਲੀਟਰ ਲਾਹਣ ਦਾ ਡਰੱਮ ਹੇਠਾਂ ਜਮੀਨ ਵਿੱਚ ਦਬਾਇਆ ਹੋਇਆ ਮਿਲਿਆ ਹੈ।। ਉਨ੍ਹਾਂ ਕਿਹਾ ਕਿ ਜਮੀਨ ਮਾਲਕ ਹੋਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਏਗੀ, ਕਿ ਇਹ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੀ ਸਮੱਗਰੀ ਕਿਸ ਦੀ ਹੈ।

ABOUT THE AUTHOR

...view details