
ਭਾਈਚਾਰੇ ਦੀ ਮਿਸਾਲ: ਮਲੇਰਕੋਟਲਾ ਤੋਂ ਜੰਮੂ ਕਸ਼ਮੀਰ ਪਰਤਣ ਵਾਲੇ ਲੋਕਾਂ ਲਈ ਸਿੱਖ ਸੰਗਤ ਨੇ ਕੀਤੀ ਲੰਗਰ ਦੀ ਸੇਵਾ - sangrur news update
ਸੰਗਰੂਰ: ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਮਲੇਰਕੋਟਲਾ 'ਚ ਪਿਛਲੇ 6 ਮਹੀਨੀਆਂ ਤੋਂ ਕਈ ਕਸ਼ਮੀਰੀ ਲੋਕ ਫਸੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਮੂ ਕਸ਼ਮੀਰ ਨਾਲ ਸੰਪਰਕ ਕਰਕੇ ਇਨ੍ਹਾਂ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਿਆ ਗਿਆ ਹੈ। ਇਸ ਦੌਰਾਨ ਰੋਜ਼ੇਦਾਰਾਂ ਲਈ ਸਿੱਖ ਭਾਈਚਾਰੇ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਦੌਰਾਨ ਕਸ਼ਮੀਰੀ ਲੋਕਾਂ ਨੇ ਦੱਸਿਆ ਕਿ ਉਹ ਛੇ ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਇੱਥੇ ਆਏ ਸਨ ਪਰ ਕਰਫਿਊ ਤੇ ਲੌਕਡਾਊਨ ਦੇ ਚਲਦੇ ਇੱਥੇ ਹੀ ਫਸ ਗਏ। ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਸੂਬਾ ਸਰਕਾਰ ,ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ।