ਪਠਾਨਕੋਟ ਦੇ ਸ਼ਾਹਪੁਰ ਕੰਢੀ ਬੈਰਾਜ ਡੈਮ ਪ੍ਰਾਜੈਕਟ ਪਾਵਰ ਹਾਊਸਾਂ ਦੀ ਈ-ਟੈਂਡਰਿੰਗ ਸ਼ੁਰੂ - e-tendering of power houses
ਪਠਾਨਕੋਟ: ਸ਼ਾਹਪੁਰ ਕੰਢੀ ਵਿਖੇ ਬੈਰਾਜ ਪ੍ਰਾਜੈਕਟ ਦਾ ਕੰਮ ਜ਼ੋਰਾਂ-ਸ਼ੋਰਾਂ ਉੱਤੇ ਚੱਲ ਰਿਹਾ ਹੈ ਅਤੇ ਇਸ ਦੇ 2 ਪਾਵਰ ਹਾਊਸਾਂ ਲਈ 637 ਕਰੋੜ ਰੁਪਏ ਦਾ ਖਰਚਾ ਆਵੇਗਾ ਜਿਸ ਦੀ ਈ-ਟੈਂਡਰਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪਾਵਰ ਹਾਊਸ ਦੇ ਬਣਨ ਨਾਲ 206 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ, ਨਾਲ ਹੀ ਨਾਲ ਪੰਜਾਬ ਅਤੇ ਜੰਮੂ ਨੂੰ ਇਸ ਡੈਮ ਦੇ ਬਣਨ ਦਾ ਬੜਾ ਫਾਇਦਾ ਵੀ ਹੋਵੇਗਾ।