ਨੀਤੀ ਆਯੋਗ ਦੀ ਰਿਪੋਰਟ 'ਤੇ ਸਿਰਸਾ ਨੇ ਕਾਂਗਰਸ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ
ਸੂਬਿਆਂ ਨੂੰ ਲੈ ਕੇ ਜਾਰੀ ਕੀਤੀ ਗਈ ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ (ਸਸਟੇਨੇਬਲ ਡਿਵੈਲਪਮੈਂਟ ਗੋਲ ਇੰਡੈਕਸ) ਵਿਚ ਪੰਜਾਬ 2 ਅੰਕ ਹੇਠਾਂ ਡਿੱਗ ਗਿਆ ਹੈ। ਇਸ 'ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਖੇਧੀ ਕੀਤੀ ਹੈ। ਮਨਜਿੰਦਰ ਸਿਰਸਾ ਨੇ ਕਿਹਾ, 'ਪੰਜਾਬ ਲਈ ਸ਼ਰਮਨਾਕ ਗੱਲ ਹੈ, ਜਿਸ ਨੂੰ ਖਾਧ ਦਾ ਭੰਡਾਰ ਮੰਨਿਆ ਜਾਂਦਾ ਹੈ, ਉੱਥੇ ਹੀ ਲੋਕ ਭੁੱਖਮਰੀ ਨਾਲ ਮਰ ਰਹੇ ਹਨ, ਨੀਤੀ ਆਯੋਗ ਕਹਿ ਰਿਹਾ ਹੈ ਕਿ ਪੰਜਾਬ 12ਵੇਂ ਨੰਬਰ 'ਤੇ ਆਇਆ।' ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਇਸ ਮੁਸ਼ਕਿਲ ਦਾ ਹੱਲ ਕੱਢਣ ਦੀ ਥਾਂ ਅੰਕੜਿਆਂ ਨੂੰ ਗ਼ਲਤ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ ਨੀਤੀ ਆਯੋਗ ਦੀ ਰਿਪੋਰਟ ਵਿੱਚ ਪੰਜਾਬ 2 ਅੰਕ ਹੇਠਾਂ ਆ ਗਿਆ ਹੈ ਜਿਸ ਤੇ ਪੰਜਾਬ ਦੇ ਸਿਹਤ ਮੰਤਰੀ ਦਾ ਬਿਆਨ ਆਇਆ ਹੈ ਕਿ ਇਹ ਅੰਕੜੇ ਗ਼ਲਤ ਹਨ।
Last Updated : Jan 3, 2020, 1:19 PM IST