ਪੁਲਿਸ ਦੀ ਮਿਲੀਭੁਗਤ ਨਾਲ ਕੈਦੀਆਂ ਤੱਕ ਪਹੁੰਚਿਆ ਨਸ਼ਾ, ਮੁਲਾਜ਼ਮ ਬਰਖ਼ਾਸਤ - drugs in tarn taran
ਤਰਨਤਾਰਨ ਵਿਖੇ ਇੰਸਪੈਕਟਰ ਸੁਖਦੇਵ ਸਿੰਘ ਜਿਸ ਦੀ ਡਿਊਟੀ ਜੇਲ ਵਿਚੋਂ ਕੈਦੀਆਂ ਨੂੰ ਲਿਆਉਣ ਅਤੇ ਛੱਡ ਕੇ ਆਉਣ ਦੀ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਜਦ ਉਹ ਕੈਦੀ ਵਾਪਿਸ ਜੇਲ ਛੱਡਣ ਜਾ ਰਿਹਾ ਸੀ ਤਾਂ ਉਸ ਵਲੋਂ ਕੈਦੀਆਂ ਦੀ ਤਲਾਸ਼ੀ ਲੈਣ 'ਤੇ ਵਿਸ਼ਾਲ ਕੁਮਾਰ ਨਾਂਅ ਦੇ ਕੈਦੀ ਕੋਲੋ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਹੈਰੋਇਨ ਹੈਡ ਕਾਂਸਟੇਬਲ ਜਸਬੀਰ ਸਿੰਘ ਨੇ ਦਿੱਤੀ ਹੈ। ਜਦ ਜਸਬੀਰ ਸਿੰਘ ਕੋਲੋ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਹੈਰੋਇਨ ਉਸ ਨੂੰ ਅਮਰਜੀਤ ਸਿੰਘ ਅਤੇ ਵਰਿੰਦਰ ਨੇ ਦਿੱਤੀ ਹੈ ਅਤੇ ਇਹ ਹੈਰੋਇਨ ਜੇਲ ਵਿੱਚ ਬੰਦ ਮਰਿੰਡਾ, ਸ਼ੇਰਾ ਅਤੇ ਕਪਿਲ ਨੂੰ ਦੇਣੀ ਸੀ ਜਿਸ ਬਦਲੇ ਉਸ ਨੂੰ 5000 ਰੁਪਏ ਦਿੱਤੇ ਸਨ। ਪੁਲਿਸ ਥਾਣਾ ਸਦਰ ਤਰਨਤਾਰਨ ਵਲੋਂ 7 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।