ਡਾਕਟਰ ਅੰਬੇਦਕਰ ਫਾਊਂਡੇਸ਼ਨ ਵੱਲੋਂ ਇਲਾਜ ਲਈ ਮਰੀਜ਼ਾਂ ਨੂੰ ਦਿੱਤੀ ਗਈ ਵਿੱਤੀ ਸਹਾਇਤਾ
ਜਲੰਧਰ ਦੇ ਸਰਕਟ ਹਾਊਸ ਵਿਖੇ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਸਕੀਮ ਦੇ ਤਹਿਤ ਡਾ. ਅੰਬੇਡਕਰ ਫਾਊਂਡੇਸ਼ਨ ਦੇ ਮਨਜੀਤ ਬਾਲੀ ਵੱਲੋਂ 15 ਮਰੀਜ਼ਾਂ ਨੂੰ ਇਲਾਜ ਲਈ 40 ਲੱਖ, 20 ਹਜ਼ਾਰ ਰੁਪਏ ਵੰਡੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ, ਪੰਜਾਬ ਦੇ ਮੈਂਬਰ ਮਨਜੀਤ ਬਾਲੀ ਨੇ ਦੱਸਿਆ ਕਿ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਜੋ ਕਿ ਮਰੀਜ਼ਾਂ ਨੂੰ ਇਲਾਜ ਲਈ ਪੈਸੇ ਮੁਹੱਈਆ ਕਰਦੀ ਹੈ। ਇਸ ਮੌਕੇ 'ਤੇ ਉਨ੍ਹਾਂ ਨਾਲ ਦਿਵਯ ਜੋਤੀ ਜਾਗਰਣ ਦੇ ਸਵਾਮੀ ਸਚਦਾ ਨੰਦ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਉਪਰਾਲਾ ਬਹੁਤ ਚੰਗਾ ਕੀਤਾ ਜਾ ਰਿਹਾ ਹੈ। ਇਸ ਦਾ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ। ਲੋੜਵੰਦ ਮਰੀਜ਼ਾਂ ਨੇ ਵੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ।