ਦਾਦੂਵਾਲ ਨੇ ਅਕਾਲੀ ਤੇ ਕਾਂਗਰਸ ਨੂੰ 84 ਦੇ ਮੁੱਦੇ 'ਤੇ ਧੋਇਆ - 1984
ਕਾਂਗਰਸੀ ਆਗੂ ਸੈਮ ਪਿਤਰੌਦਾ ਵਲੋਂ 1984 ਨੂੰ ਲੈ ਕੇ ਦਿੱਤੇ ਬਿਆਨ ਤੇ ਉੱਠੇ ਸਿਆਸੀ ਤੂਫਾਨ ਦੇ ਮੱਦੇਨਜ਼ਰ ਪੰਥਕ ਆਗੂਆਂ ਦੇ ਵਿਚਾਰ ਸਾਹਮਣੇ ਆ ਰਹੇ ਹਨ। ਉੱਥੇ ਹੀ 84 ਦੇ ਮੁੱਦੇ 'ਤੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਰਕਾਸ਼ ਸਿੰਘ ਬਾਦਲ ਸਮੇਤ ਕਾਂਗਰਸ ਨੂੰ ਦੋਸ਼ੀ ਕਿਹਾ ਹੈ। ਦਾਦੂਵਾਲ ਮੁਤਾਬਕ ਕੇਂਦਰ ਵਿਚ ਕਾਬਜ ਕਾਂਗਰਸ ਸਰਕਾਰ ਵਲੋਂ ਸਿੱਖਾਂ ਨਾਲ ਕੀਤੇ ਗਏ ਵਿਤਕਰੇ ਦਾ ਇਨਸਾਫ਼ ਲੈਣ ਲਈ ਅਕਾਲੀਆਂ ਨੂੰ ਪੰਥ ਦਾ ਆਗੂ ਬਣਾਇਆ ਸੀ, ਪਰ ਅਕਾਲੀ ਕਾਂਗਰਸੀ ਤਾਂ ਇਕੱਠੇ ਹੋ ਗਏ।