ਤਰਨ ਤਾਰਨ 'ਚ ਕੋਰੋਨਾ ਪੌਜ਼ੀਟਿਵ ਮਰੀਜ਼ ਹੋਏ ਠੀਕ - ਕੋਰੋਨਾ ਪੌਜ਼ੀਟਿਵ ਮਰੀਜ਼
ਤਰਨ ਤਾਰਨ: ਦੁਬਈ ਤੋਂ ਪਰਤੇ 18 ਵਿਅਕਤੀਆਂ 'ਚੋਂ 1 ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਸ੍ਰੀ ਖਡੂਰ ਸਾਹਿਬ ਦੇ ਬੀਬੀ ਅਮਰੋ ਹੋਸਟਲ ਵਿੱਚ ਆਈਸੋਲੇਸ਼ਨ ਕੀਤਾ ਗਿਆ। ਹੁਣ ਉਸ ਵਿਅਕਤੀ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਿਸ ਸਬੰਧੀ ਖਡੂਰ ਸਾਹਿਬ ਦੇ ਐਸਡੀਐਮ ਨੇ ਕਿਹਾ ਕਿ ਜਦ ਇਸ ਵਿਅਕਤੀ ਦੀ ਰਿਪੋਰਟ ਪੌਜ਼ੀਟਿਵ ਆਈ ਸੀ ਤਾਂ ਉਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ। ਉਸ ਵੇਲੇ ਉਨ੍ਹਾਂ ਦੀ ਕਾਫ਼ੀ ਦੇਖਭਾਲ ਕੀਤੀ ਗਈ ਤੇ ਸਾਰਿਆਂ ਨੂੰ ਤੰਦਰੁਸਤ ਕਰ ਆਪਣੇ ਘਰ ਵਾਪਸ ਭੇਜਿਆ ਗਿਆ।