ਪੀਏਪੀ ਚੌਕ ਹਾਈਵੇ 'ਤੇ ਬੈਠੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ, ਹਾਈਵੇਅ ਕੀਤਾ ਜਾਮ - ਪੀਏਪੀ ਚੌਂਕ
ਪਿਛਲੇ ਦਿਨੀਂ ਜਲੰਧਰ ਦੇ ਪੀਏਪੀ ਚੌਕ ਦੇ ਫਲਾਈਓਵਰ 'ਤੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਸੀ ਜਿਸ ਨਾਲ ਫਲਾਈਓਵਰ 'ਤੇ ਟ੍ਰੈਫ਼ਿਕ ਜਾਮ ਲੱਗ ਗਿਆ ਸੀ। ਹਾਈਵੇ 'ਤੇ ਟ੍ਰੈਫ਼ਿਕ ਜਾਮ ਹੋਣ ਕਾਰਨ ਆਮ ਜਨਤਾ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਦੇਖਦੇ ਹੋਏ ਮਾਨਵ ਅਧਿਕਾਰ ਸੰਗਠਨ ਦੇ ਸ਼ਸ਼ੀ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਸ਼ਸ਼ੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਮੁਜ਼ਾਹਰੇ ਕਾਰਨ ਪੀਏਪੀ ਚੌਕ ਦੇ ਫਲਾਈਓਵਰ ਦੇ ਕੋਲ ਭਾਰੀ ਟ੍ਰੈਫ਼ਿਕ ਜਾਮ ਲੱਗਾ ਸੀ ਜਿਸ 'ਚ ਐਮਬੁਲੈਂਸ ਨੂੰ ਵੀ ਜਾਣ ਦਾ ਰਸਤਾ ਨਹੀਂ ਦਿੱਤਾ ਜਾ ਰਿਹਾ ਸੀ। ਲੋਕ ਆਪਣੇ ਬਿਮਾਰ ਵਿਅਕਤੀ ਨੂੰ ਚੁੱਕ-ਚੁੱਕ ਕੇ ਟ੍ਰੈਫ਼ਿਕ ਪਾਰ ਕਰ ਰਹੇ ਸਨ ਜੋ ਕਿ ਬਹੁਤ ਹੀ ਨਿੰਦਣਯੋਗ ਹੈ।