ਕੈਪਟਨ ਨੇ ਕੇਂਦਰ ਵੱਲੋਂ ਲਿਆਂਦੇ ਆਰਡੀਨੈਂਸ ਨਹੀਂ ਪੜ੍ਹੇ: ਬੀਰਦਵਿੰਦਰ ਸਿੰਘ - ਖੇਤੀ ਆਰਡੀਨੈਂਸ
ਚੰਡੀਗੜ੍ਹ: ਟਕਸਾਲੀ ਅਕਾਲੀ ਦਲ ਦੇ ਆਗੂ ਬੀਰਦਵਿੰਦਰ ਸਿੰਘ ਨੇ ਕੈਪਟਨ ਖ਼ਿਲਾਫ਼ ਰਜ ਕੇ ਭੜਾਸ ਕੱਢਦਿਆਂ ਕਿਹਾ ਕਿ ਕੈਪਟਨ ਨੂੰ ਪੰਜਾਬ ਦੇ ਅੱਜ ਦੇ ਹਾਲਾਤਾਂ ਬਾਰੇ ਕੁਝ ਨਹੀਂ ਪਤਾ, ਕੈਪਟਨ ਨੇ ਆਪਣੇ ਆਪ ਨੂੰ ਚਾਰ-ਦੀਵਾਰੀ ਵਿੱਚ ਕੈਦ ਕੀਤਾ ਹੋਇਆ ਹੈ। ਕੈਪਟਨ ਅਮਰਿੰਦਰ ਸਿਰਫ਼ ਅਫਸਰਸ਼ਾਹੀ ਵੱਲੋਂ ਤਿਆਰ ਕੀਤੇ ਕਾਗਜਾਂ 'ਤੇ ਹਸਤਾਖ਼ਰ ਕਰਦੇ ਹਨ। ਬੀਰਦਵਿੰਦਰ ਨੇ ਕੈਪਟਨ ਨੂੰ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਨੇ ਹਾਲੇ ਤੱਕ ਕੇਂਦਰ ਵੱਲੋਂ ਖੇਤੀ ਸਬੰਧੀ ਲਿਆਂਦੇ ਆਰਡੀਨੈਂਸ ਵੀ ਨਹੀਂ ਪੜ੍ਹੇ ਹੋਣੇ।