ਪੰਜਾਬ

punjab

ਨਾਗਰਿਕਤਾ ਸੋਧ ਕਾਨੂੰਨ: ਫਗਵਾੜਾ ਵਿੱਚ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

By

Published : Dec 16, 2019, 9:27 PM IST

ਕੇਂਦਰ ਸਰਕਾਰ ਵੱਲੋਂ ਲਿਆਏ ਗਏ ਨਾਗਰਿਕਤਾ ਬਿੱਲ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਹੋਰੇ ਹਨ। ਫਗਵਾੜਾ ਦੇ ਹਰਗੋਬਿੰਦ ਨਗਰ ਵਿੱਚ ਵੀ ਸੋਮਵਾਰ ਨੂੰ ਮੁਸਲਿਮ ਅਤੇ ਦਲਿਤ ਸਮਾਜ ਦੇ ਲੋਕਾਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਇਹ ਧਰਨਾ ਪ੍ਰਦਰਸ਼ਨ ਰਾਹੀ ਅਲਪ ਸੰਖਿਅਕ ਆਕਰਸ਼ਣ ਮੋਰਚਾ ਦੇ ਬੈਨਰ ਥੱਲੇ ਆਯੋਜਿਤ ਕੀਤਾ ਗਿਆ। ਸਭਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਲਪ ਸੰਖਿਅਕ ਵਰਗਾਂ ਦੇ ਨਾਲ ਇਹੋ ਜਿਹਾ ਵਿਵਹਾਰ ਬੰਦ ਕਰ ਦੇਣ ਨਹੀਂ ਤਾਂ ਇਹਦੇ ਨਤੀਜੇ ਗੰਭੀਰ ਹੋਣਗੇ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ।

ABOUT THE AUTHOR

...view details