ਗਿੱਪੀ ਗਰੇਵਾਲ ਤੋਂ ਫਿਰੋਤੀ ਮੰਗਣ ਦਾ ਮਾਮਲਾ:ਗੈਂਗਸਟਰ ਸੁਖਪ੍ਰੀਤ ਬੁੱਢਾ ਖਿਲਾਫ ਚਾਰਜਸ਼ੀਟ ਪੇਸ਼ - ਗੈਂਗਸਟਰ ਸੁਖਪ੍ਰੀਤ ਬੁੱਢਾ ਖਿਲਾਫ ਚਾਰਜਸ਼ੀਟ ਪੇਸ਼
ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਗਿੱਪੀ ਗਰੇਵਾਲ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਧਮਕੀ ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਗੈਂਗਸਟਰ ਸੁਪਰੀਤ ਬੁੱਢਾ ਅਤੇ ਰੇਣੂ ਨਾਂ ਦੀ ਔਰਤ ਖਿਲਾਫ ਮੋਹਾਲੀ ਦੀ ਅਦਾਲਤ ਦੇ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਅਦਾਲਤ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਖਿਲਾਫ ਪਹਿਲਾ ਹੀ ਦੋਸ਼ ਤੈਅ ਕਰ ਚੁੱਕੀ ਹੈ ਅਤੇ ਇਸ ਮਾਮਲੇ ਦੇ ਵਿਚ ਜਾਂਚ ਅਧਿਕਾਰੀ ਅਮਨਪ੍ਰੀਤ ਕੌਰ ਨੇ ਅਦਾਲਤ ਦੇ ਵਿੱਚ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ ਹਨ। ਸੁਖਪ੍ਰੀਤ ਬੁੱਢਾ ਦੀ ਨਿਸ਼ਾਨਦੇਹੀ ਉੱਪਰ ਮੁਹਾਲੀ ਫੇਜ਼ ਥਾਣਾ ਅੱਠ ਦੀ ਪੁਲਿਸ ਨੇ ਇੱਕ ਕਾਰਬਾਈਨ ਅਤੇ ਇੱਕ ਬੁਲੇਟ ਪਰੂਫ ਜੈਕੇਟ ਵੀ ਬਰਾਮਦ ਕੀਤੀ ਸੀ ਜਿਸ ਸਬੰਧੀ ਫ਼ੇਜ਼ ਅੱਠ ਦੇ ਵਿੱਚ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੁੱਢਾ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੰਨ ਹਾਊਸ ਦੇ ਮਾਲਕ ਕਪਿਲ ਦੇਵ ਨੂੰ ਵੀ ਗ੍ਰਿਫਤਾਰ ਕੀਤਾ ਜੋ ਕਿ ਇਸ ਸਮੇਂ ਪੁਲੀਸ ਰਿਮਾਂਡ ਉੱਪਰ ਹੈ।