'ਪਰਾਲੀ ਦਾ ਹੱਲ ਕਰੇ ਕੇਂਦਰ ਤੇ ਸੂਬਾ ਸਰਕਾਰ' - ਪਟਿਆਲਾ
ਪਟਿਆਲਾ: ਪਰਾਲੀ ਦੇ ਮੁੱਦੇ ਨੂੰ ਲੈਕੇ ਕਿਸਾਨਾਂ (Farmers) ਨੇ ਪੰਜਾਬ ਸਰਕਾਰ (Government of Punjab) ਤੇ ਕੇਂਦਰ ਸਰਕਾਰ (Central Government) ‘ਤੇ ਨਿਸ਼ਾਨੇ ਸਾਧੇ ਹਨ। ਕਿਸਾਨਾਂ (Farmers) ਨੇ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਇਲਾਵਾ ਸਾਡੇ ਕੋਲ ਇਸ ਦਾ ਹੋਰ ਕਈ ਹੱਲ ਨਹੀਂ ਹੈ। ਕਿਸਾਨਾਂ (Farmers) ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ (Farmers) ਨੂੰ ਪਰ ਏਕੜ 8 ਤੋਂ 10 ਹਜ਼ਾਰ ਰੁਪਏ ਦੇਵੇ ਤਾਂ ਹੀ ਕਿਸਾਨ (Farmer) ਪਾਰਲੀ ਨੂੰ ਖੇਤ ਤੋਂ ਬਾਹਰ ਕੱਢ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਰਾਲੀ ਦੀ ਵਿਕਰ ਲਈ ਇੱਕ ਮੰਡੀ ਬਣਾਉਣੀ ਚਾਹੀਦੀ ਹੈ। ਜਿੱਥੇ ਕਿਸਾਨ (Farmers) ਪਰਾਲੀ ਨੂੰ ਵੇਚ ਸਕੇ। ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆ ਨੀਤੀਆ ਕਰਕੇ ਖੇਤੀ ਦਿਨੋ-ਦਿਨ ਘਾਟੇ ਦਾ ਸੌਦਾ ਬਣਦਾ ਜਾ ਰਹੀ ਹੈ।