ਭਾਦਸੋਂ ਵਿਖੇ 15 ਵਿਅਕਤੀਆਂ ਨੇ ਮਿਲ ਕੇ ਗ਼ਰੀਬ ਪਰਿਵਾਰ 'ਤੇ ਕੀਤਾ ਹਮਲਾ - 15 men attack on family
ਨਾਭਾ: ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਰੰਨੋ ਕਲਾਂ ਵਿਖੇ 3 ਅਗਸਤ ਰਾਤ 10.30 ਦੇ ਕਰੀਬ ਧਨਾਢ ਲੋਕਾਂ ਵੱਲੋਂ ਪਿੰਡ ਦੇ ਇੱਕ ਗਰੀਬ ਪਰਿਵਾਰ ਦੇ ਘਰ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਘਰ ਦੀ ਤੋੜ ਭੰਨ ਕੀਤੀ ਗਈ। ਪੀੜਤ ਬਲਜੀਤ ਕੌਰ ਨੇ ਦੱਸਿਆ ਕਿ ੩ ਅਗਸਤ ਦੀ ਰਾਤ ਨੂੰ ੧੫ ਵਿਅਕਤੀਆਂ ਨੇ ਮਿਲ ਕੇ ਉਨ੍ਹਾਂ ਦੇ ਘਰ ਉੱਤੇ ਹਮਲਾ ਕੀਤਾ। ਜਿਸ ਦੇ ਲਈ ਉਸ ਨੇ ਮੁੱਖ ਦੋਸ਼ੀ ਰਘਬੀਰ ਸਿੰਘ ਭੂਰਾ ਅਤੇ ਉਸ ਦੇ ਹੋਰ ਸਾਥੀਆਂ ਨੂੰ ਠਹਿਰਾਇਆ ਹੈ। ਉਸ ਨੇ ਕਿਹਾ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਪਰ ਦੋਸ਼ੀ ਰਸੂਖ ਪਰਿਵਾਰ ਵਾਲਾ ਹੋਣ ਕਰ ਕੇ ਪੁਲਿਸ ਨੇ ਕੋਈ ਵੀ ਸਖ਼ਤੀ ਨਾਲ ਕਾਰਵਾਈ ਨਹੀਂ ਕੀਤੀ। ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਕਾਰਵਾਈ ਨਾ ਕਰਨ ਦੇ ਦੋਸ਼ ਬੇਬੁਨਿਆਦ ਹਨ, ਮੁੱਢਲੀ ਜਾਂਚ ਦੇ ਅਧੀਨ ਜੋ ਵੀ ਦੋਸ਼ੀ ਪਾਇਆ ਗਿਆ ਉਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਗਈ ਹੈ। ਬਾਕੀ ਹਾਲੇ ਜਾਂਚ ਜਾਰੀ ਹੈ।