ਅਕਾਲੀ ਬਸਪਾ ਆਗੂਆਂ ਨੇ ਐਕਸੀਅਨ ਦਫ਼ਤਰ ਦਾ ਕੀਤਾ ਘਿਰਾਓ - ਐਕਸੀਅਨ ਦਫ਼ਤਰ ਅਮਲੋਹ
ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਅਕਾਲੀ ਬਸਪਾ ਗੱਠਜੋੜ ਵੱਲੋਂ ਅਮਲੋਹ ਵਿਖੇ ਐਕਸੀਅਨ ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ, ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ, ਕਿ ਕੈਪਟਨ ਸਰਕਾਰ ਪੰਜਾਬ 'ਚ 24 ਘੰਟੇ ਬਿਜਲੀ ਦੀ ਗੱਲ ਕਰ ਰਹੀ ਹੈ। ਪਰ ਸਰਕਾਰ ਦੇ ਵਾਅਦੇ ਠੁੱਸ ਦਿਖਾਈ ਦੇ ਰਹੇ ਹਨ, ਕਿਸਾਨਾਂ ਨੂੰ ਮੋਟਰਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੀ ਗੱਲ ਆਖੀ ਸੀ, ਪਰ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ। ਜਿਸ ਕਾਰਨ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ। ਜਿਸ ਕਰਕੇ ਸ਼ੱਕਰਵਾਰ ਨੂੰ ਉਨ੍ਹਾਂ ਵੱਲੋਂ ਐਕਸੀਅਨ ਦਫ਼ਤਰ ਅਮਲੋਹ ਵਿਖੇ ਧਰਨਾ ਦਿੱਤਾ ਜਾਂ ਰਿਹਾ ਹੈ।