ਪੰਜਾਬ

punjab

ETV Bharat / videos

ਚੌਦਾਂ ਸਾਲਾਂ ਬਾਅਦ ਮਾਕਾ ਟਰਾਫ਼ੀ ਆਈ ਪੰਜਾਬ ਯੂਨੀਵਰਸਿਟੀ ਦੇ ਵਿਹੜੇ

By

Published : Aug 31, 2019, 10:06 AM IST

ਚੰਡੀਗੜ੍ਹ : ਕੌਮੀ ਖੇਡ ਦਿਵਸ ਦੇ ਮੌਕੇ ਦਿਹਾੜੇ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਚੌਦਾਂ ਸਾਲ ਬਾਅਦ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫ਼ੀ ਜਿੱਤ ਲਈ ਹੈ। ਇਹ ਅਫ਼ਸਰ ਨਵੀਂ ਦਿੱਲੀ ਦੇ ਵਿੱਚ ਰਾਸ਼ਟਰਪਤੀ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਰਾਫ਼ੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਰਾਜ ਕੁਮਾਰ ਅਤੇ ਖੇਡ ਡਾਇਰੈਕਟਰ ਪ੍ਰੋਫ਼ੈਸਰ ਪਰਵਿੰਦਰ ਸਿੰਘ ਨੂੰ ਦਿੱਤੀ ਜਿਸ ਤੋਂ ਬਾਅਦ ਇਹ ਟਰਾਫ਼ੀ ਯੂਨੀਵਸਿਟੀ 'ਚ ਪਹੁੰਚੀ ਤੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਪੋਰਟਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਖ਼ੂਬ ਧੂਮ ਧਾਮ ਨਾਲ ਟਰਾਫ਼ੀ ਦਾ ਸਵਾਗਰ ਕੀਤਾ। ਟਰਾਫ਼ੀ ਦੇ ਨਾਲ ਪੰਦਰਾਂ ਲੱਖ ਰੁਪਏ ਦਾ ਨਕਦ ਪੁਰਸਕਾਰ ਵੀ ਸਪੋਰਟਸ ਵਿਭਾਗ ਨੂੰ ਮਿਲਿਆ। ਇਸ ਮੌਕੇ ਚੰਡੀਗੜ੍ਹ ਦੀ ਐਮ ਪੀ ਕਿਰਨ ਖੇਰ ਪੰਜਾਬ ਯੂਨੀਵਰਸਿਟੀ ਪਹੁੰਚੀ ਅਤੇ ਵਾਈਸ ਚਾਂਸਲਰ ਰਾਜ ਕੁਮਾਰ, ਸਪੋਰਟਸ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਵਧਾਈ ਦਿੱਤੀ।

ABOUT THE AUTHOR

...view details