ਫੋਨ ਟੈਪਿੰਗ ਦੇ ਮਸਲੇ 'ਤੇ ਭਲਕੇ ਫਿਰ ਸਪੀਕਰ ਨੂੰ ਮਿਲੇਗੀ ਮਾਣੂੰਕੇ - phone tapping of MLAs
ਸਿਆਸਤਦਾਨਾਂ ਦੇ ਫੋਨ ਟੈਪਿੰਗ ਦਾ ਮੁੱਦਾ ਭੱਖ਼ਦਾ ਜਾ ਰਿਹਾ ਹੈ। ਕਾਂਗਰਸ ਵਿਧਾਇਕਾਂ ਤੋਂ ਬਾਅਦ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਲਗਾਤਾਰ ਸਰਕਾਰ 'ਤੇੇ ਫੋਨ ਟੈਪਿੰਗ ਕਰਵਾਉਣ ਦਾ ਦੋਸ਼ ਲਗਾ ਰਹੀ ਹੈ। ਮੰਗਲਵਾਰ ਇਸੇ ਮਸਲੇ ਨੂੰ ਲੈ ਕੇ ਇੱਕ ਵਾਰ ਫਿਰ ਸਰਬਜੀਤ ਕੌਰ ਮਾਣੂੰਕੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕਰਨਗੇ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਮਾਣੂੰਕੇ ਨੇ ਕਿਹਾ ਕਿ ਉਹ ਪਹਿਲਾਂ ਵੀ ਸਪੀਕਰ ਨੂੰ ਮਿਲ ਚੁੱਕੇ ਹਨ ਪਰ ਕਾਰਵਾਈ ਨਹੀਂ ਕੀਤੀ ਗਈ ਤੇ ਜੇ ਇਸ ਵਾਰ ਕਾਰਵਾਈ ਨਾ ਹੋਈ ਦਾ ਉਹ ਸੰਘਰਸ਼ ਦੇ ਰਾਹ 'ਤੇ ਪੈਣਗੇ।