ਜੇਲ੍ਹ 'ਚ ਕੈਦੀ ਨੂੰ ਨਸ਼ਾ ਫੜਾਉਣ ਆਇਆ ਨੌਜਵਾਨ ਗ੍ਰਿਫ਼ਤਾਰ - ਫ਼ਰੀਦਕੋਟ
ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਭਾਵੇਂ ਜੇਲ੍ਹ ਦੇ ਅੰਦਰ ਮੋਬਾਈਲ ਮਿਲਣਾ ਹੋਵੇ ਜਾਂ ਫਿਰ ਜੇਲ੍ਹ ਵਿੱਚ ਨਸ਼ਾ ਅੰਦਰ ਕੈਦੀਆਂ ਤੱਕ ਪਹੁੰਚਾਉਣ ਦਾ ਮਾਮਲਾ ਹੋਵੇ। ਪਰ DGP ਜੇਲ੍ਹ ਤੇ ਜੇਲ੍ਹ ਮੰਤਰੀ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਨੇ ਕਾਫ਼ੀ ਚੌਕਸੀ ਵਧਾ ਦਿੱਤੀ ਹੈ। ਇਸ ਦੇ ਬਾਵਜੂਦ ਵੀ ਅਪਰਾਧੀ ਕਿਸੇ ਨਾਂ ਕਿਸੇ ਢੰਗ ਨਾਲ ਜੇਲ੍ਹ ਵਿੱਚ ਨਸ਼ਾ ਆਦਿ ਭੇਜਣ ਦੇ ਤਰੀਕੇ ਕੱਢ ਰਹੇ ਹਨ, ਜਿਨ੍ਹਾਂ ਨੂੰ ਜੇਲ੍ਹ ਸਿਕਿਊਰਿਟੀ ਵੱਲੋਂ ਅਸਫ਼ਲ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਇੱਕ ਹੋਰ ਸਾਹਮਣੇ ਆਇਆ ਹੈ ਜਿਸ ਵਿੱਚ ਜੇਲ੍ਹ 'ਚ ਬੰਦ ਇੱਕ ਹਵਾਲਾਤੀ ਦੇ ਭਰਾ ਵੱਲੋਂ ਮੁਲਾਕਾਤ ਦੌਰਾਨ 26 ਨਸ਼ੀਲੀਆਂ ਗ਼ੋਲੀਆ ਜੇਲ੍ਹ ਦੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਜੇਲ੍ਹ ਵਿੱਚ ਬਣੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਤਲਾਸ਼ੀ ਦੌਰਾਨ ਬਰਾਮਦ ਕਰ ਲਿਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਥਾਣਾ ਮੁੱਖੀ ਰਾਜਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ 'ਤੇ 2 ਮਾਮਲੇ ਦਰਜ ਹੋ ਚੁੱਕੇ ਹਨ।