ਖੇਮਕਰਨ ਤੋਂ ਸਰਹੱਦੀ ਕਿਸਾਨਾਂ ਨੇ ਕੱਢੀ ਵਿਸ਼ਾਲ ਟਰੈਕਟਰ ਰੈਲੀ - ਸਰਹੱਦੀ ਕਿਸਾਨਾਂ ਨੇ ਕੱਢੀ ਵਿਸ਼ਾਲ ਟਰੈਕਟਰ ਰੈਲੀ
ਤਰਨ ਤਾਰਨ:ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰਾਂ 'ਤੇ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਸੱਤ ਗੇੜ 'ਚ ਬੈਠਕ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਿਆਂ ਗਈਆਂ। ਜਿਸ ਦੇ ਵਿਰੋਧ 'ਚ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ। ਇਸ ਦਾ ਅਸਰ ਪੰਜਾਬ 'ਚ ਵੀ ਵੇਖਣ ਨੂੰ ਮਿਲਿਆ। ਤਰਨ ਤਾਰਨ ਵਿਖੇ ਖੇਮਕਰਨ ਤੋਂ ਸਰਹੱਦੀ ਇਲਾਕੇ ਦੇ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਇਹ ਟਰੈਕਟਰ ਰੈਲੀ ਬਾਰਡਰ ਕਿਸਾਨ ਯੂਨੀਅਨ ਵੱਲੋਂ ਆਯੋਜਤ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਪੰਜ ਕਿੱਲੋਮੀਟਰ ਵਿਸ਼ਾਲ ਟਰੈਕਟਰ ਰੈਲੀ 'ਚ ਕਿਸਾਨ,ਮਜ਼ਦੂਰ, ਦੁਕਾਨਦਾਰ ਤੇ ਆੜ੍ਹਤੀਆਂ ਨੇ ਹਿੱਸਾ ਲਿਆ। ਉਨ੍ਹਾਂ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨਾਂ ਦੇ ਸਮਰਥਨ 'ਚ ਕੇਂਦਰ ਸਰਕਾਰ ਦਾ ਵਿਰੋਧ ਜਾਰੀ ਰੱਖਣ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਟਰੈਕਟਰ ਰੈਲੀ ਕੱਢਣ ਦਾ ਮੁੱਖ ਮਕਸਦ ਕਿਸਾਨਾਂ ਨੂੰ ਲਾਮਬੰਦ ਕਰਕੇ ਉਤਸ਼ਾਹ ਭਰਨਾ ਹੈ।