ਕਿਸਾਨ ਦੇ ਉਸਾਰੀ ਅਧੀਨ ਮਕਾਨ ਦਾ ਡਿੱਗਿਆ ਲੈਂਟਰ, ਮਦਦ ਲੈ ਕੇ ਪਹੁੰਚੇ ਯੋਗਰਾਜ ਸਿੰਘ - ਕਿਸਾਨ ਨਾਜ਼ਰ ਸਿੰਘ
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਜੀਉਬਾਲਾ ਵਿੱਚ ਇੱਕ ਕਿਸਾਨ ਦੇ ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗ ਗਿਆ ਸੀ। ਕਿਸਾਨ ਨਾਜ਼ਰ ਸਿੰਘ ਆਪਣੇ ਇਸ ਮਕਾਨ ਦੀ ਉਸਾਰੀ ਕਰਜ਼ਾ ਲੈ ਕੇ ਕਰ ਰਿਹਾ ਸੀ। ਇਸ ਤਹਿਤ ਇਲਾਕੇ ਦੇ ਐਨਆਰਆਈਜ਼ ਨੇ ਕਿਸਾਨ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਪੀੜਤ ਕਿਸਾਨ ਦੇ ਪਰਿਵਾਰ ਨੂੰ ਮਿਲਣ ਲਈ ਅਦਾਕਾਰ ਯੋਗਰਾਜ ਸਿੰਘ ਅਤੇ ਸਮਾਜ ਸੇਵੀ ਦਲਜੀਤ ਵੀ ਕਿਸਾਨ ਦੇ ਘਰ ਪਹੁੰਚੇ।