ਪਵਿੱਤਰ ਵੇਈ ਨਦੀ ’ਚ ਮੱਛੀਆਂ ਕਿਉ ਲੱਗੀਆਂ ਨੇ ਮਰਨ..... - ਮੱਛਲੀਆਂ ਅਤੇ ਹੋਰ ਜਲਚਰ ਜੀਵਾਂ
ਕਪੂਰਥਲਾ: ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਵਹਿ ਰਹੀ ਪਵਿੱਤਰ ਵੇਈ ਨਦੀ ’ਚ ਦੂਜੇ ਦਿਨ ਵੀ ਮੱਛੀਆਂ ਤੇ ਜਲਚਰ ਜੀਵਾਂ ਦੀ ਬੇਵਕਤੀ ਮੌਤ ਸਿਨਸਿਲਾ ਜਾਰੀ ਹੈ । ਹਾਲਾਂਕਿ ਅੱਜ ਹੋਈ ਹਲਕੀ ਬਾਰਿਸ਼ ਨੇ ਮੱਛੀਆਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਹੈ। ਉਧਰ ਨਦੀ ’ਚ ਆਪਣਾ ਜੀਵਨ ਵਿਆਪਤ ਕਰ ਰਹੀਆਂ ਮੱਛਲੀਆਂ ਅਤੇ ਹੋਰ ਜਲਚਰ ਜੀਵਾਂ ਦੀ ਰੱਖਿਆ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੀ ਯਤਨ ਕੀਤੇ ਜਾ ਰਹੇ ਨੇ। ਸੰਤ ਸੀਚੇਵਾਲ ਵੱਲੋਂ ਵੱਡੀ ਗਿਣਤੀ ’ਚ ਮੋਟਰਾਂ ਅਤੇ ਹੋਰ ਸਾਧਨਾਂ ਰਾਹੀਂ ਤਾਜ਼ਾ ਪਾਣੀ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਚੂਨੇ ਆਦਿ ਛਿੜਕਾਅ ਕੀਤਾ ਜਾ ਰਿਹਾ ਹੈ।