ਜਾਅਲੀ ਕਰੰਸੀ ਸਮੇਤ 5 ਨੌਜਵਾਨ ਗ੍ਰਿਫ਼ਤਾਰ - jalandhar
ਜਲੰਧਰ ਪੁਲਿਸ ਨੇ 5 ਨੌਜਵਾਨਾਂ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਲਗਭਗ 7 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।ਮੁਲਜ਼ਮਾਂ ਦੀ ਪਛਾਣ ਮਨੀਸ਼ ਭਗਤ ਨਿਵਾਸੀ ਤੇਲੀਆ ਮੁਹੱਲਾ ਬਸਤੀ ਸ਼ੇਖ,ਰਾਹੁਲ ਅਤੇ ਉਸ ਦਾ ਭਰਾ ਯਸ਼ਪਾਲ ਨਿਵਾਸੀ ਕੋਟ ਸਦੀਕ, ਆਕਾਸ਼ ਅਤੇ ਪ੍ਰਦੀਪ ਨਿਵਾਸੀ ਮਨਜੀਤ ਨਗਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਕੋਲੋਂ ਨਕਲੀ ਨੋਟਾਂ ਬਾਰੇ ਪੁੱਛਗਿੱਛ ਜਾਰੀ ਹੈ।