ਪੰਜਾਬ

punjab

ਹੁਸ਼ਿਆਰਪੁਰ: ਮੋਟਰ ਸਾਈਕਲ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 3 ਗੰਭੀਰ ਜ਼ਖ਼ਮੀ

By

Published : Dec 2, 2019, 10:17 AM IST

ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਨੇੜੇ ਤੜਕਸਾਰ ਹੋਏ ਭਿਆਨਕ ਸੜਕ ਹਾਦਸੇ 'ਚ 3 ਨੌਜਵਾਨ ਗੰਭੀਰ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਤਿਨੋਂ ਮੋਟਰ ਸਾਈਕਲ ਸਵਾਰ ਮਹਿਲਪੁਰ ਨੇੜੇ ਚੱਕ ਕਟਾਰੂ ਪਿੰਡ ਤੋਂ ਹੁਸ਼ਿਆਰਪੁਰ ਵੱਲ ਆ ਰਹੇ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋਣ ਤੋਂ ਬਾਅਦ ਉਹ ਬੱਸ ਨਾਲ ਟੱਕਰਾ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਹਾਲਤ 'ਚ ਨੌਜਵਾਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ। ਦੱਸਣਯੋਗ ਹੈ ਕਿ 2 ਨੌਜਵਾਨਾਂ ਦੀਆਂ ਲੱਤਾਂ ਟੁੱਟਣ ਦੀ ਖ਼ਬਰ ਮਿਲੀ ਹੈ। ਜਦਕਿ ਇੱਕ ਗੰਭੀਰ ਜ਼ਖ਼ਮੀ ਨੌਜਵਾਨ ਦੀ ਖ਼ਰਾਬ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਦੂਜੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ।

ABOUT THE AUTHOR

...view details