ਰਿਸ਼ੀ ਕਪੂਰ ਨੂੰ ਯਾਦ ਕਰਕੇ ਭਾਵੁਕ ਹੋਏ ਵਿੰਦੂ ਦਾਰਾ ਸਿੰਘ - ਰਿਸ਼ੀ ਕਪੂਰ ਲਈ ਭਾਵੁਕ ਹੋਏ ਬਿੰਦੂ ਦਾਰਾ ਸਿੰਘ
ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਜਿਸ ਤੋਂ ਬਾਅਦ ਪੂਰੀ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਦੇ ਵਿੱਚ ਸ਼ੋਕ ਦੀ ਲਹਿਰ ਹੈ। ਅਦਾਕਾਰ ਵਿੰਦੂ ਦਾਰਾ ਸਿੰਘ ਨੇ ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਕਿਹਾ ਕਿ ਮੇਰੇ ਪਿਤਾ ਦੇ ਨਾਲ ਉਨ੍ਹਾਂ ਦੇ ਬਹੁਤ ਚੰਗੇ ਸਬੰਧ ਸਨ ਸਾਡੇ ਘਰ ਵਰਗੀ ਗੱਲ ਸੀ ਅਤੇ ਮੈਂ ਵੀ ਉਨ੍ਹਾਂ ਨਾਲ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ। ਕਪੂਰ ਸਾਹਿਬ ਦੀ ਸਭ ਤੋਂ ਚੰਗੀ ਗੱਲ ਸੀ ਕਿ ਉਹ ਸਾਰਿਆਂ ਨਾਲ ਘੁਲਮਿਲ ਜਾਂਦੇ ਸੀ ਅਤੇ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਸੀ ਉਦੋਂ ਉਹ ਉੱਥੇ ਪੁੱਜ ਜਾਂਦੇ ਸਨ, ਪਰ ਸਾਲ 2020 ਸਭ ਲਈ ਬਹੁਤ ਮਾੜਾ ਸਾਲ ਰਿਹਾ ਕਿਉਂਕਿ ਅਸੀਂ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਫਸੇ ਹੋਏ ਹਾਂ ਤੇ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਨਹੀਂ ਪਹੁੰਚ ਸਕਦੇ। ਵਿੰਦੂ ਦਾਰਾ ਸਿੰਘ ਨੇ ਨਮ ਅੱਖਾਂ ਦੇ ਨਾਲ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ।
Last Updated : Apr 30, 2020, 3:54 PM IST