#PublicReviewWar: ਕਿੰਨੀ ਕੁ ਪਸੰਦ ਆਈ ਦਰਸ਼ਕਾਂ ਨੂੰ ਵਾਰ ? - War movie review
2 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਵਾਰ' ਬੇਸ਼ਕ 2019 ਦੀ ਹਾਈਏਸਟ ਓਪਨਿੰਗ ਬਣ ਗਈ ਹੈ ਪਰ ਇਸ ਫ਼ਿਲਮ ਨੂੰ ਲੈਕੇ ਆਲੋਚਕਾਂ ਨੇ ਰਲਵਾ ਮਿਲਵਾ ਹੀ ਹੁੰਗਾਰਾ ਦਿੱਤਾ ਹੈ। ਆਲੋਚਕਾਂ ਨੇ ਕਿਹਾ ਹੈ ਕਿ ਇਸ ਫ਼ਿਲਮ 'ਚ ਕੁਝ ਵੀ ਨਵਾਂ ਨਹੀਂ ਹੈ। ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਰਿਤਿਕ ਰੌਸ਼ਨ ਅਤੇ ਟਾਇਗਰ ਸ਼ਰਾਫ਼ ਚੰਗਾ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰ ਕੁਝ ਨਾ ਕੁਝ ਕਮੀ ਰਹਿ ਹੀ ਜਾਂਦੀ ਹੈ। ਫ਼ਿਲਮ ਦੇ ਵਿੱਚ ਅਦਾਕਾਰ ਆਸ਼ੂਤੋਸ਼ ਰਾਣਾ ਨੇ ਆਪਣੇ ਕਿਰਦਾਰ ਨੂੰ ਚੰਗੇ ਢੰਗ ਦੇ ਨਾਲ ਨਿਭਾਇਆ ਹੈ। ਫ਼ਿਲਮ ਦੀਆਂ ਅਦਾਕਾਰਾਂ ਵਾਨੀ ਕਪੂਰ ਅਤੇ ਅਨੁਪ੍ਰਿਯਾ ਗੋਇਨਕਾ ਦੇ ਫ਼ਿਲਮ 'ਚ ਖ਼ਾਸ ਅਦਾਕਾਰੀ ਕਰਦੇ ਹੋਏ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਫ਼ਿਲਮ ਰਿਤੀਕ ਅਤੇ ਟਾਇਗਰ ਦੇ ਕਿਰਦਾਰਾਂ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਗਈ ਹੈ। ਕੀ ਹੈ ਇਸ ਫ਼ਿਲਮ ਨੂੰ ਲੈਕੇ ਦਰਸ਼ਕਾਂ ਦੀ ਰਾਏ ਉਸ ਲਈ ਵੇਖੋ ਵੀਡੀਓ...