Rakhi Festival: ਕੇਂਦਰ ਸਰਕਾਰ ਵੱਲੋ ਰੱਖੜੀ ਦੇ ਤਿਉਹਾਰ ਨੂੰ ਲੈਕੇ ਕੀਤਾ ਗਿਆ ਵਿਸ਼ੇਸ਼ ਉਪਰਾਲਾ - ਡਾਕ ਘਰ
Published : Aug 29, 2023, 3:43 PM IST
ਕੇਂਦਰ ਸਰਕਾਰ ਨੇ ਰੱਖੜੀ ਦੇ ਤਿਉਹਾਰ 'ਤੇ ਭੈਣਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਇਕ ਖਾਸ ਡੱਬਾ ਜਿਸ 'ਚ ਭੈਣਾਂ ਆਪਣੇ ਭਰਾਵਾਂ ਨੂੰ ਤੋਹਫ਼ੇ ਭੇਜ ਸਕਣਗੀਆਂ। ਇਸ ਦੀ ਖਾਸੀਅਤ ਹੈ ਕਿ ਮੀਂਹ 'ਚ ਜਾਂ ਪਾਣੀ ਲੱਗਣ ਨਾਲ ਇਹ ਡੱਬਾ ਖ਼ਰਾਬ ਵੀ ਨਹੀਂ ਹੋਵੇਗਾ। ਜਿਸ ਸਬੰਧੀ ਅੰਮ੍ਰਿਤਸਰ ਡਾਕ ਘਰ ਦੇ ਸੁਪਰਡੈਂਟ ਦੀਪ ਸ਼ਰਮਾ ਨੇ ਦੱਸਿਆ ਕਿ ਇਹ ਡੱਬਾ ਪੂਰੀ ਤਰ੍ਹਾਂ ਨਾਲ ਵਾਟਰ ਪਰੂਫ ਹੈ ਅਤੇ ਕੇਂਦਰ ਸਰਕਾਰ ਨੇ ਇਹ ਤੋਹਫ਼ਾ ਭੈਣਾਂ ਲਈ ਦਿੱਤਾ ਹੈ ਤੇ ਹਰ ਡਾਕ ਘਰ 'ਚ ਮੌਜੂਦ ਹੋਵੇਗਾ, ਜਿਸ ਦੀ ਮਾਮੂਲੀ ਕੀਮਤ ਹੈ। ਉਨ੍ਹਾਂ ਦੱਸਿਆ ਕਿ ਇਕ ਵਾਟਰ ਪਰੂਫ ਲਿਫ਼ਾਫ਼ਾ ਵੀ ਤਿਆਰ ਕੀਤਾ ਗਿਆ ਹੈ, ਜਿਸ 'ਚ ਭੈਣਾਂ ਦੇਸ਼ ਵਿਦੇਸ਼ ਬੈਠੇ ਆਪਣੇ ਭਰਾਵਾਂ ਨੂੰ ਰੱਖੜੀ ਭੇਜ ਸਕਦੀਆਂ ਹਨ।