ਬੀਜੇਪੀ ਆਗੂ ਦੀ ਗੱਡੀ 'ਤੇ ਚੱਲੀਆਂ ਗੋਲੀਆਂ, ਜਗਮੋਹਨ ਰਾਜੂ ਨੇ ਪ੍ਰੈੱਸ ਕਾਨਫਰੰਸ ਦਿੱਤੀ ਜਾਣਕਾਰੀ - ਪੰਜਾਬ ਸਰਕਾਰ
Published : Dec 4, 2023, 8:20 PM IST
ਬੀਤੀ ਰਾਤ ਅੰਮ੍ਰਿਤਸਰ ਬੀਜੇਪੀ ਆਗੂ ਦੀ ਗੱਡੀ 'ਤੇ ਚੱਲੀਆਂ ਗੋਲੀਆਂ ਸੰਬਧੀ ਬੀਜੇਪੀ ਦੇ ਜਰਨਲ ਸਕੱਤਰ ਪੰਜਾਬ ਜਗਮੋਹਨ ਰਾਜੂ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਉਹ ਰਾਤ ਆਪਣੇ ਸਾਥੀਆਂ ਨਾਲ ਗੱਡੀ ਵਿੱਚ ਜਾ ਰਹੇ ਸਨ ਕਿ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਵੱਲਂੋ ਸਾਡੀ ਗੱਡੀ 'ਤੇ ਫਾਇਰ ਕੀਤੇ ਗਏ। ਜਿਸ ਦੇ ਚੱਲਦੇ ਇੱਕ ਗੋਲੀ ਡਰਾਇਵਰ ਸਾਇਡ ਦੀ ਖਿੜਕੀ ਹੇਠ ਅਤੇ ਦੂਜੀ ਗੋਲੀ ਟਾਇਰ ਵਿੱਚ ਲਗੀ ਹੈ। ਉਨ੍ਹਾਂ ਆਖਿਆ ਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੂੰ ਸ਼ਿਕਾਇਤ ਕਰਨ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਜ਼ਰੂਰ ਪਰ ਉਨ੍ਹਾਂ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਗਈ। ਜਗਮੋਹਨ ਸਿੰਘ ਵੱਲੋਂ ਪੰਜਾਬ ਸਰਕਾਰ 'ਤੇ ਤੰਜ ਕੱਸਦੇ ਆਖਿਆ ਗਿਆ ਗਿਆ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ। ਜਿੱਥੇ ਰਾਜਨੀਤਿਕ ਆਗੂਆਂ ਅਤੇ ਜਨਤਾ ਦੇ ਚੁਣੇ ਨੁਮਾਇੰਦੇ ਸੁਰੱਖਿਤ ਨਹੀਂ ਉਥੇ ਆਮ ਜਨਤਾ ਦਾ ਕੀ ਹਾਲ ਹੋਵੇਗਾ। ਪੰਜਾਬ ਵਿਚ ਝੂਠੇ ਵਾਅਦਿਆਂ ਦੇ ਸਿਰ 'ਤੇ ਬਣੀ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਅਤੇ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਜਲਦ ਪੰਜਾਬ ਵਿੱਚ ਜਨਤਾ ਦੀ ਭਰੋਸੇਯੋਗ ਸਰਕਾਰ ਬਣਨ ਜਾ ਰਹੀ ਹੈ ਅਤੇ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੋਵੇਗੀ।