ਪੰਜਾਬ

punjab

ETV Bharat / videos

ਇੰਗਲੈਂਡ ਵਿੱਚ ਹੋਣ ਵਾਲੇ ਮਿਸਟਰ ਬਾਡੀ ਬਿਲਡਿੰਗ ਇੰਟਰਨੈਸ਼ਨਲ ਚੈਂਪੀਅਨਸ਼ਿਪ ਨੂੰ ਜੱਜ ਕਰੇਗਾ ਪੰਜਾਬੀ ਬਾਡੀ ਬਿਲਡਰ - ਬਾਡੀ ਬਿਲਡਰ ਹਰਵਿੰਦਰ ਸਿੰਘ ਸਲ੍ਹੀਣਾ

By

Published : Nov 1, 2022, 12:49 PM IST

Updated : Feb 3, 2023, 8:31 PM IST

ਮੋਗਾ ਖੇਡਾਂ ਮਨੁੱਖ ਦਾ ਅੰਗ ਅਤੇ ਪੰਜਾਬੀਆਂ ਦੀ ਖਾਸ ਪਛਾਣ ਹਨ। ਪੰਜਾਬੀਆ ਨੇ ਖੇਡ ਜਗਤ ਵਿੱਚ ਵੱਡੇ ਮੁਕਾਮ ਹਾਸਲ ਕਰ ਕੇ ਦੁਨੀਆਂ ਭਰ 'ਚ ਆਪਣੇ ਨਾਮ ਚਮਕਾਏ ਹਨ। ਖੇਡਾਂ ਮਨੁੱਖ ਨੂੰ ਕੇਵਲ ਸਿਹਤਮੰਦ ਨਹੀਂ ਸਗੋਂ ਮਾਨਸਿਕ ਤੌਰ 'ਤੇ ਮਜ਼ਬੂਤ ਕਰਦੀਆਂ ਹਨ ਅਤੇ ਮਨੁੱਖ ਦੇ ਅੰਦਰ ਇਕ ਸੰਘਰਸ਼ ਨੂੰ ਜਨਮ ਦਿੰਦੀਆਂ ਹਨ। ਇਮਾਨਦਾਰੀ ਦੀ ਨੀਯਤ ਨਾਲ ਜੋ ਖੇਡਦਾ ਹੈ, ਉਹ ਖਿਡਾਰੀ ਕਦੇ ਜ਼ਿੰਦਗੀ ਵਿਚ ਕਾਮਯਾਬ ਜ਼ਰੂਰ ਹੁੰਦੇ ਹਨ ਜਿਸ ਦੀ ਤਾਜ਼ਾ ਮਿਸਾਲ ਕਾਇਮ ਕੀਤੀ ਹੈ ਮੋਗਾ ਦੇ ਜੰਮਪਲ ਹਰਵਿੰਦਰ ਸਿੰਘ ਸਲ੍ਹੀਣਾ ਨੇ। ਦੱਸ ਦਈਏ ਕਿ ਹਰਵਿੰਦਰ ਸਿੰਘ ਸਲ੍ਹੀਣਾ ਨੂੰ ਇੰਗਲੈਂਡ 'ਚ ਮਿਸਟਰ ਬਾਡੀ ਬਿਲਡਿੰਗ ਵਰਲਡ ਚੈਂਪੀਅਨਸ਼ਿਪ 'ਚ ਕੀਤਾ ਜੱਜ ਨਿਯੁਕਤ ਕੀਤਾ ਗਿਆ ਹੈ। 6 ਤਾਰੀਕ ਨੂੰ ਇੰਗਲੈਂਡ ਵਿਖੇ ਹੋ ਰਹੇ ਮਿਸਟਰ ਬਾਡੀ ਬਿਲਡਿੰਗ ਇੰਟਰਨੈਸ਼ਨਲ ਸ਼ੋਅ ਵਿਚ ਸਲ੍ਹੀਣਾ ਨੂੰ ਯੂ. ਆਈ. ਬੀ. ਐਫ਼. ਐੱਫ਼. ਦੋ ਵਰਲਡ ਪ੍ਰਧਾਨ ਵਿਲੀਅਮ ਪਾਸਟਰ ਵੱਲੋਂ ਮੁੱਖ ਜੱਜ ਲਈ ਭਾਰਤ ਤੋਂ ਬੁਲਾਇਆ ਜਾ ਰਿਹਾ ਹੈ। ਮੋਗਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। Bodybuilding International Show
Last Updated : Feb 3, 2023, 8:31 PM IST

ABOUT THE AUTHOR

...view details