ਪੰਜਾਬ

punjab

ਬਿੱਲੀ ਦੇ ਬਲੂੰਗੜੇ ਉੱਤੇ ਬਾਂਦਰ ਨੂੰ ਆਇਆ ਪਿਆਰ, ਦੇਖੋ ਦਿਲਕਸ਼ ਵੀਡੀਓ

By

Published : Jul 16, 2023, 2:10 PM IST

Monkey Carried a Kitten

ਟਿਹਰੀ/ਉਤਰਾਖੰਡ : ਜਦੋਂ ਮੁਸੀਬਤ ਨੇ ਚਾਰੇ ਪਾਸਿਓ ਘੇਰਿਆਂ ਹੋਵੇ, ਤਾਂ ਜਾਨਵਰ ਤੱਕ ਵੀ ਇੱਕ-ਦੂਜੇ ਦੀ ਮਦਦ ਲਈ ਅੱਗੇ ਵੱਧ ਜਾਂਦੇ ਹਨ। ਖਾਸ ਕਰ ਜੋ ਇੱਕ-ਦੂਜੇ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ, ਉਹ ਇਕ ਦੂਜੇ ਨਾਲ ਚਿੰਬੜੇ ਹੋਏ ਦਿਖਾਈ ਦਿੰਦੇ ਹਨ। ਅਜਿਹਾ ਹੀ ਕੁਝ ਅੱਜਕਲ ਉੱਤਰਾਖੰਡ ਦੇ ਟਿਹਰੀ 'ਚ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਬਾਂਦਰ ਇੱਕ ਬਿੱਲੀ ਦੇ ਬੱਚੇ ਨੂੰ ਛਾਤੀ ਨਾਲ ਚਿੰਬੜ ਕੇ ਘੁੰਮ ਰਿਹਾ ਹੈ, ਜੋ ਕਿ ਉਤਸੁਕਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦਕਿ ਵੱਖੋ-ਵੱਖਰੇ ਸੁਭਾਅ ਵਾਲੇ ਦੋ ਜਾਨਵਰ ਇੱਕ ਦੂਜੇ ਤੋਂ ਦੂਰ ਰਹਿਣਾ ਹੀ ਸਹੀ ਸਮਝਦੇ ਹਨ, ਪਰ ਕਈ ਵਾਰ ਦੋਵਾਂ ਵਿਚਾਲੇ ਸ਼ਾਨਦਾਰ ਦੋਸਤੀ ਵੀ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ, ਉੱਤਰਾਖੰਡ ਦੇ ਨਵੇਂ ਟਿਹਰੀ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਸਾਬਕਾ ਪ੍ਰਧਾਨ ਮੰਤਰੀ ਸ. ਅਟਲ ਬਿਹਾਰੀ ਵਾਜਪਾਈ ਦੇ ਪਾਰਕ ਦੇ ਕੋਲ ਇੱਕ ਬਿੱਲੀ ਦੇ ਬੱਚੇ ਨੂੰ ਇੱਕ ਬਾਂਦਰ ਦੀ ਛਾਤੀ ਨਾਲ ਚਿੰਬੜੇ ਦੇਖਿਆ ਗਿਆ। ਬਾਂਦਰ ਜਿੱਥੇ ਵੀ ਜਾ ਰਿਹਾ ਹੈ ਬਿੱਲੀ ਦੇ ਬੱਚੇ ਨੂੰ ਨਾਲ ਲੈ ਜਾਂਦਾ ਹੈ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਜਿਵੇਂ ਹੀ ਲੋਕ ਬਾਂਦਰ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਬਾਂਦਰ ਉਨ੍ਹਾਂ ਨੂੰ ਡਰਾ ਦਿੰਦਾ ਹੈ ਅਤੇ ਬਿੱਲੀ ਦੇ ਬੱਚੇ ਨੂੰ ਲੈ ਕੇ ਭੱਜ ਜਾਂਦਾ ਹੈ। ਜਦਕਿ ਬਿੱਲੀ ਦਾ ਬੱਚਾ ਬਾਂਦਰ ਨੂੰ ਆਪਣੀ ਮਾਂ ਸਮਝ ਕੇ ਜੱਫੀ ਪਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਂਦਰ ਕਾਫੀ ਸਮੇਂ ਤੋਂ ਬਿੱਲੀ ਦੇ ਬੱਚੇ ਨੂੰ ਜੱਫੀ ਪਾ ਕੇ ਘੁੰਮ ਰਿਹਾ ਸੀ। ਇੱਕ ਪਾਸੇ ਜਿੱਥੇ ਮਨੁੱਖ ਇੱਕ-ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦਾ ਹੈ, ਉੱਥੇ ਹੀ ਇਹ ਬਾਂਦਰ ਪਿਆਰ-ਮੁਹੱਬਤ ਦਾ ਸੰਦੇਸ਼ ਦੇ ਰਿਹਾ ਹੈ।

ABOUT THE AUTHOR

...view details