'Meri Mati Mera Desh' ਮੇਰੀ ਮਾਟੀ ਮੇਰਾ ਦੇਸ਼' ਪ੍ਰੋਗਰਾਮ ਤਹਿਤ ਹਲਕਾ ਪੱਛਮੀ ਤੋਂ ਭਾਜਪਾ ਆਗੂ ਡਾ. ਰਾਜਕੁਮਾਰ ਵੇਰਕਾ ਨੇ ਮਿੱਟੀ ਕੀਤੀ ਇਕੱਠੀ
Published : Sep 15, 2023, 7:39 PM IST
ਅੰਮ੍ਰਿਤਸਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸੁਪਨੇ ਨੂੰ ਸਾਕਾਰ ਕਰਨ ਨੂੰ ਲੈਕੇ ਮੁਹਿੰਮ 'ਮੇਰੀ ਮਿੱਟੀ ਮੇਰਾ ਦੇਸ਼' (meri mati mera desh campaign) ਦੇ ਸੱਦੇ 'ਤੇ ਭਾਜਪਾ ਆਗੂ ਲਗਾਤਾਰ ਸ਼ਹੀਦਾਂ ਦੇ ਅਸਥਾਨਾਂ ਤੋਂ ਮਿੱਟੀ ਇਕੱਠੀ ਕਰ ਕੇ ਦਿੱਲੀ ਲਿਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਹਲਕਾ ਪੱਛਮੀ ਤੋਂ ਭਾਜਪਾ ਆਗੂ ਡਾ. ਰਾਜਕੁਮਾਰ ਵੇਰਕਾ ਅਤੇ ਉਨ੍ਹਾਂ ਦੇ ਨਾਲ ਹੋਰ ਭਾਜਪਾ ਆਗੂਆਂ ਵੱਲੋਂ ਹਲਕਾ ਪੱਛਮੀ ਤੋਂ ਗਲੀ ਮੁਹੱਲੇ ਵਿਚ ਪਹੁੰਚੇ ਕੇ ਉਥੋਂ ਦੀ ਮਿੱਟੀ ਇੱਕ ਕਲਸ਼ ਵਿੱਚ ਇਕੱਠੀ ਕੀਤੀ ਗਈ। ਇਸ ਬਾਰੇ ਡਾ. ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਪੂਰੇ ਭਾਰਤ ਵਿੱਚੋ ਜਿਨ੍ਹਾਂ ਦੇਸ ਦੇ ਸੈਨਿਕਾਂ ਜਾਂ ਆਮ ਲੋਕਾਂ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੇ ਘਰਾਂ ਦੀਆਂ ਗਲੀਆਂ ਦੀ ਮਿੱਟੀ ਇਕੱਠੀ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਸ਼ਹੀਦਾਂ ਦੇ ਅਸਥਾਨਾਂ ਤੋਂ ਮਿੱਟੀ (meri mati mera desh campaign) ਕਲਸ਼ ਵਿੱਚ ਲੈਕੇ ਦਿੱਲੀ ਜਾਂ ਰਹੇ ਹਾਂ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਦੇ ਅੰਮ੍ਰਿਤ ਵਾਟਿਕਾ ਪ੍ਰੋਜੈਕਟ ਵਿੱਚ ਇਸ ਮਿੱਟੀ (meri mati mera desh campaign)ਨੂੰ ਯਾਦ ਵਿੱਚ ਸ਼ਸ਼ੋਭਿਤ ਕੀਤਾ ਜਾਵੇਗਾ। ਜਿੱਥੇ ਲੋਕ ਆ ਕੇ ਦੇਖਣਗੇ ਕਿ ਅੱਜ ਦੇ ਭਾਰਤ ਨੂੰ ਬਣਾਉਣ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ।