Karva Chauth fast: ਮੋਗਾ 'ਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਕਰਵਾ ਚੌਥ ਦਾ ਵਰਤ, ਸੁਹਾਗਣਾਂ ਨੇ ਜੀਵਨ ਸਾਥੀ ਦੀ ਲੰਬੀ ਉਮਰ ਲਈ ਕੀਤੀ ਦੁਆ - fast of Karva Chauth
Published : Nov 1, 2023, 9:25 PM IST
ਮੋਗਾ ਵਿੱਚ ਮਹਿਲਾਵਾਂ ਨੇ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ (Karva Chauth fast) ਰੱਖਿਆ। ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਵਰਤ ਦੌਰਾਨ ਮਹਿਲਾਵਾਂ ਦੇ ਮੰਨੋਰੰਜਨ ਲਈ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੌਰਾਨ ਕਈ ਮਹਿਲਾਵਾਂ ਨੇ ਜਿੱਥੇ ਕੇਟ ਵਾਕ ਕੀਤਾ ਉੱਥੇ ਹੀ ਕਈਆਂ ਨੇ ਡਾਂਸ ਕੀਤਾ ਅਤੇ ਕੁੱਝ ਨੇ ਅੰਤਾਕਸ਼ਰੀ ਵੀ ਖੇਡੀ। ਮਹਿਲਾਵਾਂ ਨੇ ਕਿਹਾ ਕਿ ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਪਵਿੱਤਰ ਅਤੇ ਪਿਆਰੇ ਰਿਸ਼ਤੇ ਦਾ ਪ੍ਰਤੀਕ ਹੈ। ਪੂਰਾ ਸਾਲ ਉਹ ਇਸ ਵਰਤ ਲਈ ਇੰਤਜ਼ਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਵੀ ਉਹ ਆਪਣੇ ਮਹਾਨ ਸੰਸਕਾਰ ਸਿਖਾਉਣਗੇ ਤਾਂ ਕਿ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਹਮੇਸ਼ਾ ਕਾਇਮ ਰਹੇ।