Viral Video: ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕਰਨ ਵਾਲੇ ਨਿਹੰਗ ਸਿੰਘ ਦੀ ਸਾਹਮਣੇ ਆਈ ਇੱਕ ਹੋਰ ਵੀਡੀਓ, ਜਾਣੋ ਸੱਚ - ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼
Published : Sep 8, 2023, 1:44 PM IST
ਅੰਮ੍ਰਿਤਸਰ 'ਚ ਪਿਛਲੇ ਦਿਨੀਂ ਇੱਕ ਨਿਹੰਗ ਸਿੰਘ ਦੀ ਵਾਇਰਲ ਵੀਡੀਓ ਸਾਹਮਣੇ ਆਈ ਸੀ। ਜਿਸ ਵਿੱਚ ਉਸ ਵੱਲੋ ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਫ਼ੜ ਕੇ ਉਨ੍ਹਾਂ ਕੋਲੋਂ ਕਬੂਲਨਾਮਾ ਲਿਖਵਾਇਆ ਗਿਆ ਸੀ ਤੇ ਨਾਲ ਹੀ ਤਾੜਨਾ ਕੀਤੀ ਸੀ ਕਿ ਅੱਗੋਂ ਇਸ ਇਲਾਕੇ 'ਚ ਨਜ਼ਰ ਨਹੀਂ ਆਉਣਗੀਆਂ। ਇਸ ਦੇ ਨਾਲ ਹੀ ਹੋਟਲ ਮਾਲਕਾਂ ਨੂੰ ਵੀ ਤਾੜਨਾ ਕੀਤੀ ਗਈ ਸੀ ਤੇ ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਸੀ। ਇਸ ਵੀਡੀਓ ਮਾਮਲੇ ਦੇ ਵਿੱਚ ਨਿਹੰਗ ਸਿੰਘ ਦੀ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਨਿਹੰਗ ਸਿੰਘ ਪੁਲਿਸ ਮੁਲਾਜ਼ਮਾਂ ਤੋਂ ਮੁਆਫ਼ੀ ਮੰਗਦਾ ਹੋਇਆ ਕਹਿੰਦਾ ਹੈ ਕਿ ਜੇਕਰ ਉਹ ਗਲਤ ਹੈ ਤਾਂ ਮੁਆਫ਼ੀ ਮੰਗ ਲੈਂਦਾ ਹੈ ਤੇ ਉਚ ਅਧਿਕਾਰੀ ਨਾਲ ਗੱਲ ਕਰ ਲਵੇਗਾ ਤਾਂ ਇਸ ਦੌਰਾਨ ਪੁਲਿਸ ਮੁਲਾਜ਼ਮ ਉਸ 'ਤੇ ਵਰ੍ਹਦੇ ਨਜ਼ਰ ਆਏ ਹਨ।