ਪੰਜਾਬੀ ਯੂਨੀਵਰਸਿਟੀ ਕੋਲ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ ! - ਕਬੱਡੀ ਦਾ ਖਿਡਾਰੀ
ਪਟਿਆਲਾ: ਜ਼ਿਲ੍ਹੇ ਵਿਖੇ ਪਟਿਆਲਾ ਯੂਨੀਵਰਸਿਟੀ ਵਿਖੇ ਇੱਕ ਹੋਰ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਕਬੱਡੀ ਦਾ ਖਿਡਾਰੀ ਸੀ ਅਤੇ ਪਿੰਡ 'ਚ ਕਬੱਡੀ ਦੀ ਖੇਡ ਕਰਵਾਉਂਦਾ ਸੀ। ਉਨ੍ਹਾਂ ਨੂੰ ਰਾਤੀਂ ਇਤਲਾਹ ਮਿਲੀ ਕਿ ਉਸਦੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਭਰਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਪਟਿਆਲਾ ’ਚ ਇੱਕ ਦਿਨ ’ਚ ਦੋ ਕਤਲ ਨੂੰ ਅੰਜਾਮ ਦਿੱਤਾ ਗਿਆ। ਇੱਕ ਨੂੰ ਗੋਲੀ ਮਾਰ ਕੇ ਅਤੇ ਦੂਜੇ ਨੂੰ ਚਾਕੂ ਮਾਰ ਮੌਤ ਦੇ ਘਾਟ ਉਤਾਰਿਆ ਗਿਆ ਹੈ।
Last Updated : Feb 3, 2023, 8:22 PM IST