ਗਫੂਰ ਤੇ ਨਿਓਲੇ ਦੀ ਦੋਸਤੀ ਦਾ ਅਜ਼ਬ ਕਿੱਸਾ ! ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ - FRIENDSHIP BETWEEN MAN AND MANGOOSE IN KOZHIKODE KERALA
ਕੇਰਲਾ: ਸੂਬੇ ਦੇ ਸ਼ਹਿਰ ਕੋਝੀਕੋਡ ਵਿੱਚ ਇੱਕ ਅਬਦੁਲ ਗਫੂਰ ਨਾਮ ਦੇ ਸ਼ਖ਼ਸ ਅਤੇ ਇੱਕ ਨਿਓਲੇ ਦੀ ਦੋਸਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਮ ਤੌਰ ਦੇਖਣ ਵਿੱਚ ਆਉਂਦਾ ਹੈ ਕਿ ਨਿਓਲੇ (MANGOOSE) ਮਨੁੱਖ ਨਾਲ ਰਹਿਣ ਕੀ ਉਸਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਅਤੇ ਜਦੋਂ ਕਦੇ ਵੀ ਮਨੁੱਖ ਉਸਦੇ ਸਾਹਮਣੇ ਆ ਜਾਵੇ ਤਾਂ ਉਹ ਉੱਥੋਂ ਭੱਜ ਜਾਂਦੇ ਹਨ। ਪਰ ਗਫੂਰ ਅਤੇ ਇਸ ਨਿਓਲੇ ਦੇ ਦੋਸਤੀ ਅਜੀਬ ਹੈ। ਜਿੱਥੇ ਇਸ ਨਿਓਲੇ ਦੀ ਦੋਸਤੀ ਇਸ ਸ਼ਖ਼ਸ ਨਾਲ ਹੈ ਉੱਥੇ ਹੀ ਉਸਦੇ ਆਂਢ ਗੁਆਂਢ ਵਿੱਚ ਰਹਿੰਦੇ ਲੋਕਾਂ ਨਾਲ ਵੀ ਉਸਦੇ ਦੋਸਤਾਨਾ ਸਬੰਧ ਹਨ। ਗਫੂਰ ਨੂੰ ਇਹ ਨਿਓਲਾ ਉਸ ਸਮੇਂ ਮਿਲਿਆ ਜਦੋਂ ਭੈਣ ਭਰਾਵਾਂ ਦੀ ਮੌਤ ਹੋ ਗਈ ਸੀ ਤਾਂ ਉਸਨੇ ਇਸ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਸਮੇਂ ਤੋਂ ਲੈਕੇ ਗਫੂਰ ਅਤੇ ਇਹ ਨਿਉਲਾ ਇਕੱਠੇ ਰਹਿੰਦੇ ਹਨ। ਇਹ ਨਿਊਲਾ ਗਫੂਰ ਨਾਲ ਇੱਕ ਮਨੁੱਖੀ ਜ਼ਿੰਦਗੀ ਬਤੀਤ ਕਰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਆਮ ਲੋਕਾਂ ਦੀ ਤਰ੍ਹਾਂ ਗਫੂਰ ਨਾਲ ਵਿਚਰਦਾ ਹੈ। ਜੇ ਗੱਲ ਉਸਦੇ ਖਾਣ ਪੀਣ ਦੀ ਕੀਤੀ ਜਾਵੇ ਇਹ ਨਿਓਲਾ ਘਰ ਵਾਲਾ ਖਾਣਾ ਹੀ ਖਾਂਦਾ ਹੈ।
Last Updated : Feb 3, 2023, 8:22 PM IST