ਦੀਪ ਸਿੱਧੂ ਦੀ ਅੰਤਮ ਅਰਦਾਸ ’ਚ ਸ਼ਾਮਲ ਹੋਣ ਲਈ ਮਾਝੇ ਤੋਂ ਹਜ਼ਾਰਾਂ ਦਾ ਇਕੱਠ ਰਵਾਨਾ - Deep Sidhu dies in road accident
ਅੰਮ੍ਰਿਤਸਰ: ਅਦਾਕਾਰ ਦੀਪ ਸਿੱਧੂ ਦੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅੰਤਮ ਅਰਦਾਸ ਹੈ। ਇਸ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਦੂਰ ਦੂਰ ਤੋਂ ਲੋਕ ਪਹੁੰਚ ਰਹੇ ਹਨ। ਉਥੇ ਹੀ ਅੰਮ੍ਰਿਤਸਰ ਤੋਂ ਵਿੱਚ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਇਆ ਜੋ ਦੀਪ ਸਿੱਧੂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਗੁਰਬਿੰਦਰ ਸਿੰਘ ਜੌਲੀ ਨੇ ਕਿਹਾ ਕਿ ਬੇਸ਼ੱਕ ਦੀਪ ਸਿੱਧੂ ਇਸ ਦੁਨੀਆ ਵਿਚ ਨਹੀਂ ਰਹੇ, ਪਰ ਉਹਨਾ ਵੱਲੋਂ ਜਗਾਈ ਅਲਖ ਨੂੰ ਮੁੱਖ ਰੱਖ ਅੱਜ ਨੌਜਵਾਨ ਉਹਨਾਂ ਦੀ ਰਾਹ ’ਤੇ ਚੱਲ ਰਿਹਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ (Deep Sidhu dies in road accident) ਹੋ ਗਈ ਸੀ।
Last Updated : Feb 3, 2023, 8:17 PM IST