ਪਠਾਨਕੋਟ ਸਰਹੱਦੀ ਇਲਾਕੇ 'ਚ ਅੱਠ-ਅੱਠ ਘੰਟੇ ਲੱਗਦੇ ਹਨ ਬਿਜਲੀ ਕੱਟ - ਚੌਵੀ ਘੰਟੇ ਬਿਜਲੀ
ਪਠਾਨਕੋਟ: ਸਰਹੱਦੀ ਇਲਾਕੇ ਦੇ ਵਿੱਚ ਲੋਕ ਅੱਤ ਦੀ ਗਰਮੀ ਦੇ ਨਾਲ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਪਠਾਨਕੋਟ ਦੇ ਹਲਕਾ ਭੋਆ ਦੇ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਵਿੱਚ ਕਈ ਕਈ ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ। ਗਰਮੀ ਦੇ ਕਾਰਨ ਬਜ਼ੁਰਗ ਬੱਚੇ ਅਤੇ ਮਹਿਲਾਵਾਂ ਘਰਾਂ ਤੋਂ ਬਾਹਰ ਨਿਕਲ ਕੇ ਗਲੀਆਂ ਦੇ ਵਿੱਚ ਬੈਠ ਕੇ ਪੱਖੀਆਂ ਝੱਲ ਰਹੇ ਹਨ। ਇਨ੍ਹਾਂ ਪਿੰਡਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਹੈ ਲੋਕ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ ਕਿ ਸਰਕਾਰ ਵੱਲੋਂ ਜੋ ਚੌਵੀ ਘੰਟੇ ਬਿਜਲੀ ਦੇਣ ਦੀ ਗੱਲ ਆਖੀ ਗਈ ਸੀ ਉਹ ਪੂਰੀ ਨਹੀਂ ਹੋਈ।ਪਾਣੀ ਦੀਆਂ ਟੈਂਕੀਆਂ ਖਾਲੀ ਹਨ।ਦੂਜੇ ਪਾਸੇ ਜਦੋਂ ਇਸ ਬਾਰੇ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਵਿਧਾਇਕ ਦਾ ਕਹਿਣਾ ਸੀ ਕਿ ਵੱਖ ਵੱਖ ਜਗ੍ਹਾ ਤੇ ਸਬ ਸਟੇਸ਼ਨ ਬਣਾਏ ਜਾ ਰਹੇ ਹਨ ਲੋਕਾਂ ਦਾ ਇਹ ਦਿੱਕਤ ਜਲਦ ਦੂਰ ਹੋ ਜਾਵੇਗੀ।