ਝੁਗੀਆਂ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ - ਬੂੜਾ ਗੁੱਜਰ ਰੋਡ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹ ਦੇ ਬੂੜਾ ਗੁੱਜਰ ਰੋਡ ਤੇ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਝੁੱਗੀਆਂ ਵਿੱਚ ਰਹਿਣ ਵਾਲਿਆਂ ਦਾ ਸਾਰਾ ਸਮਾਨ ਤੇ ਝੁਗੀਆਂ ਸੜ ਕੇ ਸੁਆਹ ਹੋ ਗਈਆਂ। ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਉਹ ਬਾਹਰ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਸੀ ਪਿੱਛੋਂ ਝਾੜੀਆਂ ਵਿੱਚ ਅੱਗ ਲੱਗਣ ਕਾਰਨ ਸਾਡੀ ਝੁੱਗੀਆਂ ਨੂੰ ਪੈ ਗਈ ਤੇ ਨਾਲ ਹੀ ਸਾਢੇ ਤਿੰਨ ਗੈਸ ਸਿਲੰਡਰ ਫਟ ਗਏ। ਉੱਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਸਾਰੇ ਢੁੱਕਵੇਂ ਰਜਿਸਟਰ ਆਧਾਰ ਬੈਂਕ ਖਾਤੇ ਤੇ ਕੁਝ ਪੈਸੇ ਵੀ ਸਨ ਜੋ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।